ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਛੁਡਾਉਣ ਦਾ ਭਾਵ. ਬੰਧਨ ਰਹਿਤ ਕਰਨਾ. "ਦਰਸਨੁ ਨਿਮਖ ਤਾਪ ਦ੍ਰਈ ਮੋਚਨ." (ਸਾਰ ਨਾਮਦੇਵ) ੨. ਮੋਕ੍ਸ਼੍‍. ਮੁਕ੍ਤਿ। ੩. ਦੇਖੋ, ਮੋਚਨਾ. "ਮੋਚਨ ਕੋ ਗਹਿ ਕੈ ਇੱਕ ਹਾਥਨ ਸੀਸ ਹੂੰ ਕੇ ਸਭ ਕੇਸ ਉਪਾਰੈਂ." (ਚਰਿਤ੍ਰ ੨੬੬)


ਰੋਮਾਂ ਨੂੰ ਸ਼ਰੀਰ ਤੋਂ ਮੋਚਨ ਕਰਨ ਲਈ ਚਿਮਟੀ। ੨. ਕ੍ਰਿ- ਮੋਚਨ ਕਰਨਾ. ਛੱਡਣਾ.


ਸਿੰਧੀ. ਜੁੱਤਾ. ਪਾਪੋਸ਼. ਇਸ ਦਾ ਮੂਲ ਮੋਜ਼ਹ ਹੈ. "ਮੋਚੜੇ ਕੀ ਮਾਰ ਪੜੀ ਸੁਧ ਨਾ ਸਰੀਰ ਕੀ." (ਲੋਕੋ)


ਡਿੰਗ. ਜੁੱਤੀ. ਪਾਪੋਸ਼.


ਡਿੰਗ. ਕੇਲਾ. ਕਦਲੀ. ਦੇਖੋ, ਮੋਚ ੩.


ਸੰਗ੍ਯਾ- ਜੁੱਤੀ ਬਣਾਉਣ ਵਾਲਾ ਚਰਮਕਾਰ। ੨. ਚਿਤਰਾਲ ਅਤੇ ਗਿਲਗਿਤ ਵਿੱਚ ਮੋਚੀ ਦਾ ਅਰਥ ਲੁਹਾਰ (ਲੋਹਕਾਰ) ਹੈ.


ਸੰਗ੍ਯਾ- ਜੁੱਤੀ. ਜੂਤਾ.


ਸੰਗ੍ਯਾ- ਮੋਕ੍ਸ਼੍‍. ਮੁਕ੍ਤਿ. ਛੁਟਕਾਰਾ.