ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਮਕੁਸ੍ਟ. ਸੰਗ੍ਯਾ- ਮੂੰਗੀ ਦੀ ਕਿਸਮ ਦਾ ਇੱਕ ਅੰਨ, ਜੋ ਸਾਵਣੀ ਦੀ ਫਸਲ ਵਿੱਚ ਹੁੰਦਾ ਹੈ. ਬਾਜਰੇ ਨਾਲ ਮਿਲਾਕੇ ਇਸ ਦੀ ਖਿਚੜੀ ਬਣਦੀ ਹੈ. ਦਾਲ ਭੀ ਬਹੁਤ ਲੋਕ ਬਣਾਉਂਦੇ ਹਨ. ਘੋੜਿਆਂ ਲਈ ਇਹ ਉੱਤਮ ਰਾਤਬ ਹੈ. Phaseolus- Aconitifolius. "ਪੰਡਿਤੁ ਆਖਾਏ ਬਹੁਤ ਰਾਹੀ ਕੋਰੜ ਮੋਠ ਜਿਨੇਹਾ." (ਮਃ ੫. ਵਾਰ ਰਾਮ ੨) ਦੇਖੋ, ਕੋਰੜ.


ਵਿ- ਮੁੰਡਿਤ. ਮੁੰਨਿਆ ਹੋਇਆ। ੨. ਬਾਂਗਰ ਵਿੱਚ ਸਾਧੁਮਾਤ੍ਰ ਨੂੰ ਮੋਡਾ ਬੋਲਦੇ ਹਨ.