ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [بوزہ] ਬੋਜ਼ਹ. ਸੰਗ੍ਯਾ- ਇੱਕ ਕਿਸਮ ਦੀ ਹਲਕੀ ਸ਼ਰਾਬ. ਜੋ ਜੌਂ ਦੀ ਸ਼ਰਾਬ ਜੇਹੀ ਹੁੰਦੀ ਹੈ, ਅਰ ਨਾਲ ਵਿਚਦੀਂ ਨਹੀਂ ਖਿੱਚੀ ਜਾਂਦੀ. "ਭੰਗ ਬੋਜਾ ਪੀਂਦੇ ਹੈਨ." (ਜਸਾ) "ਸੂਅਰ ਸਰਾ ਮਨਾਹ ਹੈ, ਬੋਜਾ ਭੰਗ ਗੁਨਾਹਿ." (ਮਗੋ)


ਸੰਗ੍ਯਾ- ਭਾਰ. ਵਜ਼ਨ। ੨. ਵਾਹ੍ਯ (ਢੋਣ) ਯੋਗ੍ਯ.


ਵਿ- ਬੋਝ ਵਾਲਾ. ਭਾਰੀ. ਵਜ਼ਨਦਾਰ.