ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ. ਗੋਤਾ. ਪਾਣੀ ਵਿੱਚ ਡੁੱਬਣ ਦੀ ਕ੍ਰਿਯਾ. ਟੁੱਬੀ। ੨. ਇੱਕ ਛੋਟੇ ਕੱਦ ਦੀ ਮੁਰਗ਼ਾਬੀ, ਜੋ ਪਾਣੀ ਵਿੱਚ ਬਹੁਤ ਗ਼ੋਤੇ ਮਾਰਦੀ ਹੈ.


ਕ੍ਰਿ- ਪਾਣੀ ਵਿੱਚ ਮਗਨ ਹੋਣਾ. ਡੂਬਨਾ। ੨. ਛਿਪਣਾ. ਅਸ੍ਤ ਹੋਣਾ। ੩. ਭਾਵ- ਬਰਬਾਦ ਹੋਣਾ। ੪. ਮਨ ਖਚਿਤ ਕਰਨਾ. ਲਿਵਲੀਨ ਹੋਣਾ.


ਡੁੱਬਣ ਦਾ. "ਬੇੜੇ ਡੁਬਣਿ ਨਾਹਿ ਭਉ." (ਸਵਾ ਮਃ ੧)


ਕ੍ਰਿ- ਵਿ- ਡੂਬਤਾ. ਡੁਬਦਾ ਹੋਇਆ. "ਡੁਬਦੇ ਪਾਥਰੁ ਮੇਲਿਲੈਹੁ." (ਮਾਰੂ ਸੋਲਹੇ ਮਃ ੩)