ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਨਟ ਦੀ ਇਸਤ੍ਰੀ। ੨. ਨਾਟਕ ਖੇਡਣ ਵਾਲੀ ਇਸਤ੍ਰੀ। ੩. ਮਾਇਆ.


ਦੋਖੋ, ਨਟ ੨. "ਨਟੂਆ ਭੇਖ ਦਿਖਾਵੈ ਬਹੁ ਬਿਧਿ." (ਆਸਾ ਮਃ ੫)


ਸੰਗ੍ਯਾ- ਨਟ- ਈਸ਼. ਨਟਰਾਜ. ਸ਼ਿਵ। ੨. ਮਾਇਆ ਨਟੀ ਨੂੰ ਨਚਾਉਣ ਵਾਲਾ ਅਤੇ ਸਾਰੇ ਖੇਡ ਖੇਡਣ ਵਾਲਾ, ਕਰਤਾਰ.


ਕ੍ਰਿ- ਨਸ੍ਟ ਹੋਣਾ. "ਨਠੇ ਤਾਪ ਦੁਖ ਰੋਗ." (ਵਾਰ ਗੂਜ ੨. ਮਃ ੫) ੨. ਨਾ ਠਹਿਰਨਾ. ਦੌੜਨਾ. ਭੱਜਣਾ.


ਨਸ੍ਟ ਹੋਇਆ. ਭੱਜਿਆ. ਦੇਖੋ, ਗਰਲ. "ਨਠੜੋ ਦੁਖ ਤਾਪ." (ਵਾਰ ਜੈਤ)