ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਭਰਣ। ੨. ਸੰਚੇ ਵਿੱਚ ਪਾਉਣ ਯੋਗ੍ਯ ਪਘਰਿਆ ਹੋਇਆ ਪਦਾਰਥ. "ਮੈਨ ਸੁਨਾਰ ਭਰਨ ਜਨੁ ਭਰੀ." (ਚਰਿਤ੍ਰ ੨੪)


ਦੇਖੋ, ਭਰਣਾ.


ਸੰਗ੍ਯਾ- ਵਰੁਣਾਲਯ. ਸਮੁੰਦਰ. "ਪੋਪਲੀਆਂ ਭਰਨਾਲ ਲਖ ਤਰੰਦੀਆਂ." (ਭਾਗੁ) ੨. ਦੇਖੋ, ਭਰਨਾਲਿ.


ਭਾਰਨਾਲ. ਬੋਝ ਸਾਥ. ਦੇਖੋ, ਭਰ ੧। ੨. ਨਾਲਿ (ਨਦੀਆਂ) ਭਰਕੇ. ਦੇਖੋ, ਅਖਲੀ ਊਡੀ। ੩. ਭਰਨੇ ਵਾਲੀ. ਲਬੇੜਨ (ਆਲੂਦਾ ਕਰਨ) ਵਾਲੀ। ੪. ਸੰ. भृमल- ਭ੍ਰਿਮਲ. ਬੇਹੋਸ਼. ਜੜ੍ਹ. ਅਚੇਤਨ. "ਮਨ ਮੇਰੇ, ਹਉਮੈ ਮੈਲੁ ਭਰਨਾਲਿ." (ਸ੍ਰੀ ਮਃ ੩) ੫. ਗੁਮਰਾਹ। ੬. ਦੇਖੋ, ਭਰਨਾਲ.


ਇੱਕ ਪਿੰਡ, ਜੋ ਤਸੀਲ ਚੂਣੀਆਂ ਜਿਲਾ ਲਹੌਰ ਵਿੱਚ ਹੈ. ਇੱਥੇ ਸੁਤਲਾਨ ਨਾਮਕ ਖੇਤ ਦੇ ਰਾਖੇ ਬਾਲਕ ਨੇ ਗੁਰੂ ਨਾਨਕਦੇਵ ਨੂੰ ਹੋਲਾਂ ਕਰਕੇ ਅਰਪੀਆਂ ਸਨ. ਅਰ ਸਿੱਖੀ ਧਾਰਕੇ ਗੁਰਮੁਖ ਪਦਵੀ ਨੂੰ ਪ੍ਰਾਪਤ ਹੋਇਆ ਸੀ.


ਵਿ- ਪੂਰਨ ਭਰਿਆ ਹੋਇਆ. ਲਬਾਲਬ ਪੂਰਨ. ਪਰਿਪੂਰ੍‍ਣ.


ਭਰਪੂਰ ਹੋਕੇ. ਪੂਰਣ ਵ੍ਯਾਪਕ ਹੋਕੇ. ਪਰਿਪੂਰ੍‍ਣ ਹੋਕੇ. "ਭਰਪੁਰਿ ਧਾਰਿਰਹਿਆ ਨਿਹਕੇਵਲੁ." (ਮਾਰੂ ਸੋਲਹੇ ਮਃ੧)


ਪਰਿਪੂਰ੍‍ਣ. ਸਰਵਵ੍ਯਾਪਕ. ਦੇਖੋ, ਭਰਪੁਰ.


ਰਾਣੀ ਮਾਨਕੌਰ ਦੇ ਉਦਰੋਂ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਦਾ ਵਡਾ ਸੁਪੁਤ੍ਰ. ਜਿਸ ਦਾ ਜਨਮ ਸਨ ੧੮੪੦ ਵਿੱਚ ਹੋਇਆ. ਰਾਜਾ ਦੇਵੇਂਦ੍ਰਸਿੰਘ ਨੂੰ ਗੱਦੀਓਂ ਲਾਹੇ ਜਾਣ ਕਾਰਣ ਇਹ ਸਨ ੧੮੪੭ ਵਿੱਚ ਰਾਜ ਸਿੰਘਾਸਨ ਤੇ ਬੈਠਾ. ਇਸ ਨੀਤਿ ਅਤੇ ਧਰਮਪੁਜ ਰਾਜ ਨੇ ਹੋਸ਼ ਸੰਭਾਲਕੇ ਰਿਆਸਤ ਦਾ ਬਹੁਤ ਉੱਤਮ ਪ੍ਰਬੰਧ ਕੀਤਾ ਅਤੇ ਗਵਰਨਮੈਂਟ ਬਰਤਾਨੀਆਂ ਦੀ ਗ਼ਦਰ ਦੇ ਮੌਕੇ ਪੂਰੀ ਸਹਾਇਤਾ ਕਰਕੇ ਨਵਾਂ ਇਲਾਕਾ ਪ੍ਰਾਪਤ ਕੀਤਾ.#ਸ਼ੋਕ ਹੈ ਕਿ ਇਸ ਦੀ ਉਮਰ ਵਡੀ ਨਾ ਹੋਈ. ੯. ਨਵੰਬਰ ਸਨ ੧੮੬੩ ਨੂੰ ਤਪਦਿੱਕ ਰੋਗ ਦੇ ਕਾਰਣ ਨਾਭੇ ਪਰਲੋਕ ਸਿਧਾਰਿਆ. ਦੇਖੋ, ਨਾਭਾ ਅਤੇ ਫੂਲਵੰਸ਼.