ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [سختی] ਕਠੋਰਤਾ. ਨਰਮੀ ਦੇ ਵਿਰੁੱਧ ਭਾਵ. ਕਰੜਾਈ.


ਦੇਖੋ, ਸਖਣਾ. "ਰੀਤੇ ਭਰੇ, ਭਰੇ ਸਖ਼ਨਾਵੈ." (ਬਿਹਾ ਮਃ ੯) ਖਾਲੀ ਕਰਦਾ ਹੈ.


ਸੰਗ੍ਯਾ- ਸਿੰਧੁ ਦੇ ਕਿਨਾਰੇ ਸ਼ਿਕਾਰਪੁਰ ਪਾਸ ਇੱਕ ਨਗਰ, ਜਿਸ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਸਿੱਧ ਅਸਥਾਨ "ਸਾਧਬੇਲਾ"¹ ਹੈ. ਦੇਖੋ, ਬਨਖੰਡੀ.


ਸੰ. स्खलन (स्रवल्. ) ਧਾ- ਡਿਗਣਾ. ਇਕੱਠਾ ਕਰਨਾ. ਕੰਬਣਾ) ਸੰਗ੍ਯਾ- ਪਤਨ. ਗਿਰਾਉ। ੨. ਕੰਪ. ਕਾਂਬਾ। ੩. ਵੀਰਯ ਦਾ ਡਿਗਣਾ. ਵੀਰਯ ਨਿਕਲਨ ਵੇਲੇ ਸ਼ਰੀਰ ਕੰਬ ਉਠਦਾ ਹੈ, ਇਸ ਲਈ ਇਹ ਸੰਗ੍ਯਾ ਹੈ.


ਸੰ. ਸਮਾਨ ਹੋਵੇ ਕਥਨ ਜਿਸ ਦਾ. ਜੋ ਸਮਾਨ ਕਹਿਆ ਜਾਵੇ. ਮਿਤ੍ਰ. ਦੋਸ੍ਤ. "ਸੰਗ ਸਖਾ ਸਭ ਤਜਿ ਗਏ." (ਸਃ ਮਃ ੯)


ਦੇਖੋ, ਸਖ੍ਯ.