ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮੂਲ੍ਯ (ਕੀਮਤ) ਨਾਲ. ਮੋਲ ਸੇ. "ਮੋਲਿ ਨ ਪਾਈਐ ਹੁਣਹ ਅਮੋਲ." (ਸੁਖਮਨੀ) ੨. ਸੰਗ੍ਯਾ- ਮੂਲ੍ਯ. ਕੀਮਤ. "ਮਾਣਕ ਮੋਲਿ ਅਮੋਲ." (ਸ੍ਰੀ ਮਃ ੧)


ਮੁੱਲ ਨਾਲ ਮੂਲ੍ਯ ਬਦਲੇ. ਕੀਮਤਨ. "ਸਿਰੁ ਬੇਚਿਓ ਗੁਰ ਪਹਿ ਮੋਲੀ." (ਗਉ ਮਃ ੪)


ਦੇਖੋ, ਮੁਲੀਐ.


ਦੇਖੋ, ਮੋਲ. "ਮੋਲੁ ਨਾਹੀ ਕਰੁ ਕਰਣੈਜੋਗਾ." (ਰਾਮ ਮਃ ੫)


ਸੰਗ੍ਯਾ- ਘੁਮਾਉ. ਖ਼ਮ। ੨. ਮੁੜਨ ਦਾ ਭਾਵ। ੩. ਮੋੜਨਾ ਕ੍ਰਿਯਾ ਦਾ ਅਮਰ. ਦੇਖੋ, ਮੋੜਿ ੨.


ਕ੍ਰਿ- ਹਟਾਉਣਾ. ਵਰਜਣਾ। ੨. ਲੌਟਾਉਣਾ. "ਵਣਿ ਕੰਡਾ ਮੋੜੇਹਿ" (ਸ. ਫਰੀਦ) ਜੰਗਲ ਦੇ ਕੰਡੇ ਵਸਤ੍ਰਾਂ ਵਿੱਚ ਫਸਕੇ ਮੋੜਦੇ ਹਨ, ਭਾਵ- ਉਪਦੇਸ਼ ਕਰਦੇ ਹਨ ਕਿ ਘਰ ਨੂੰ ਪਰਤਜਾ.