ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਡੁੱਬਕੇ. "ਡੁਬਿ ਮੁਏ ਬਗ ਬਪੁੜੇ." (ਵਾਰ ਵਡ ਮਃ ੩)


ਸੰਗ੍ਯਾ- ਡੁਬਕੀ. ਟੁੱਬੀ. ਗ਼ੋਤਾ. "ਜਬ ਡੁਬਿਯਾ ਕਹਿਂ ਭੂਪਤਿ ਲੀਨਾ." (ਚਰਿਤ੍ਰ ੩੬੬)


ਦੇਖੋ, ਡੁਬਿਯਾ.


ਕ੍ਰਿ. ਵਿ- ਡੁਬਦਾ ਹੋਇਆ। ੨. ਵਿ- ਡੁੱਬਣ ਵਾਲਾ. "ਜੋ ਡੁਬੰਦੋ ਆਪਿ, ਸੋ ਤਰਾਏ ਕਿਨ ਖੇ?" (ਵਾਰ ਮਾਰੂ ੨. ਮਃ ੫) ਆਪ ਡੁੱਬਣੇ ਵਾਲਾ ਕਿਸ ਨੂੰ ਤਾਰ ਸਕਦਾ ਹੈ?