ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮਹਿਮਾ. ਦੇਖੋ, ਵਡਾਈ. "ਵਡਿਆਈ ਸਚੇ ਨਾਮ ਕੀ ਹਉ ਜੀਵਾ ਸੁਣਿ." (ਵਾਰ ਰਾਮ ੨. ਮਃ ੫) ੨. ਬਜ਼ੁਰਗੀ. ਉੱਚਤਾ. "ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ." (ਸੋਰ ਮਃ ੫)


ਮੱਛੀ ਫਾਹੁਣ ਦੀ ਕੁੰਡੀ. ਦੇਖੋ, ਬਡਿਸ.


ਵੱਡਾ ਕਰੇ. ਬਜ਼ੁਰਗੀ ਦੇਵੇ. "ਸਾਚੇ ਭਾਵੈ ਤਿਸੁ ਵਡੀਆਏ." (ਮਾਰੂ ਸੋਲਹੇ ਮਃ ੧)


ਵਡਾ- ਈਸ਼. ਵਡਾ ਸ੍ਵਾਮੀ.


ਵੱਡੇ ਤੋਂ ਵੱਡਾ. ਅਤ੍ਯੰਤ ਵੱਡਾ. "ਵਡੀ ਹੂੰ ਵਡਾ ਅਪਾਰੁ ਤੇਰਾ ਮਰਤਬਾ." ( ਵਾਰ ਰਾਮ ੨. ਮਃ ੫)