ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਸਖ੍ਯਤਾ ਵਾਲਾ. ਦੋਸਤੀ ਰੱਖਣ ਵਾਲਾ. "ਤੂੰ ਗੁਰੁ ਬੰਧਪੁ. ਮੇਰਾ ਸਖਾ ਸਖਾਇ." (ਗਉ ਮਃ ੪) "ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ." (ਸ੍ਰੀ ਮਃ ੧)


ਵਿ- ਸਖ੍ਯਤਾ ਵਾਲਾ. ਸਹਾਈ. "ਜੋ ਨਾਮੁ ਸੁਨਾਵੈ ਸੋ ਮੇਰਾ ਮੀਤੁ ਸਖਾਈ." (ਆਸਾ ਮਃ ੪) "ਹਰਿ ਮੇਰਾ ਸਾਕੁ ਅੰਤਿ ਹੋਇ ਸਖਾਈ." (ਗੂਜ ਮਃ ੩) ੨. ਸੰਗ੍ਯਾ- ਮਿਤ੍ਰਤਾ. ਸਖ੍ਯਤਾ. ਦੋਸ੍ਤੀ.


ਸੰਗ੍ਯਾ- ਸਖ੍ਯਤ੍ਵ. ਮਿਤ੍ਰਤਾ। ੨. ਵਿ- ਸਖ੍ਯਤਾ ਵਾਲਾ ਮਿਤ੍ਰ. "ਦੁਖ ਭੰਜਨ ਸੰਗਿ ਸਖਾਤਾ." (ਮਾਰੂ ਸੋਲਹੇ ਮਃ ੧)


ਅ਼. [سخاوت] ਸੰਗ੍ਯਾ- ਉਦਾਰਤਾ. ਫ਼ੱਯਾਜੀ.


ਸੰ. ਸਹੇਲੀ। ੨. ਅ਼. [سخی] ਸਖ਼ੀ. ਵਿ- ਉਦਾਰ. ਸ਼ਖ਼ਾਵਤ ਕਰਨ ਵਾਲਾ.


ਦੇਖੋ, ਸੁਲਤਾਨ। ੨. ਜਿਲਾ ਅਤੇ ਤਸੀਲ ਡੇਰਾ ਗ਼ਾਜ਼ੀ ਖਾਂ ਵਿੱਚ ਇੱਕ ਨਗਰ. ਇਸ ("ਸਖੀ ਸਰਵਰ" ਪਿੰਡ) ਦੇ ਪੱਛੋਂ ਵੱਲ ਬਸਤੀ ਦੇ ਪਾਸ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰੁਦ੍ਵਾਰਾ "ਥੜਾ ਸਾਹਿਬ" ਨਾਉਂ ਤੋਂ ਪ੍ਰਸਿੱਧ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਗ਼ਾਜ਼ੀਘਾਟ ਤੋਂ ਕ਼ਰੀਬਨ ਚਾਲੀ ਮੀਲ ਹੈ.


ਦੇਖੋ, ਸਕੀਮੀ.