ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਮੁਨਿ ਦਾ ਭਾਵ. ਮੁਨਿਪਨ। ੨. ਬੋਲਣ ਤੋਂ ਬੰਦ ਹੋਣ ਦੀ ਕ੍ਰਿਯਾ. ਖ਼ਾਮੋਸ਼ੀ. ਚੁੱਪ। ੩. ਇੱਕ ਛਤ੍ਰੀ ਜਾਤਿ ਜਿਸ ਦਾ ਜਿਕਰ ਭਵਿਸ਼੍ਯ ਪੁਰਾਣ ਵਿੱਚ ਆਇਆ ਹੈ। ੪. ਕਈ ਲੇਖਕਾਂ ਨੇ ਅੰਗ੍ਰੇਜ਼ਾਂ ਨੂੰ ਹੀ ਮੌਨ ਸਮਝਿਆ ਹੈ.


ਚੁੱਪ ਫੜਨੀ. ਮੌਨਵ੍ਰਤ ਧਾਰਣ. ਦੇਖੋ, ਭਜਨ ੬.