ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਮੰਗਣ.


ਦੇਖੋ, ਮੰਗਣਾ। ੨. ਮੰਗਤਾ. ਯਾਚਕ. "ਹਰਿ ਨਿਰਮਲੁ ਰਾਪੈ ਮੰਗਨਾ." (ਮਾਰੂ ਸੋਲਹੇ ਮਃ ੫) ੩. ਕ੍ਰਿ- ਮਗ੍ਨ ਹੋਣਾ.


ਸੰਗ੍ਯਾ- ਮੰਗਣ ਦੀ ਕ੍ਰਿਯਾ। ੨. ਸਗਾਈ. ਪੁਤ੍ਰ ਵਾਲੇ, ਕਨ੍ਯਾ ਦੇ ਪਰਿਵਾਰ ਤੋਂ ਲਾੜੀ ਦੀ ਮੰਗ ਕਰਦੇ ਹਨ, ਇਸ ਲਈ ਇਹ ਨਾਮ ਹੈ.


ਦਾਨ ਮੰਗਣਾ. ਬਖ਼ਸ਼ਿਸ਼ ਚਾਹੁਣੀ. ਇੱਛਿੱਤ ਵਸਤੁ ਦੀ ਯਾਚਨਾ ਕਰਨੀ. "ਹਰਿ ਜਾਚਹਿ ਸਭਿ ਮੰਗ ਮੰਗਨਾ." (ਮਃ ੪. ਵਾਰ ਕਾਨ)