ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜਿਸ ਦੀ ਜਨਮਕੁੰਡਲੀ ਦੇ ਚੌਥੇ, ਅੱਠਵੇਂ ਜਾਂ ਬਾਰ੍ਹਵੇਂ ਘਰ ਮੰਗਲਗ੍ਰਹ ਹੋਵੇ. ਮੰਗਲੀਕ। ੨. ਆਨੰਦੀ. ਮੰਗਲਵਾਲਾ.


ਸੰਗ੍ਯਾ- ਇੰਦ੍ਰ. ਦੇਖੋ, ਮਘਵਾ. "ਬਰਖ੍ਯੋ ਸਰ ਬੂੰਦਨ ਜ੍ਯੋਂ ਮੰਗਵਾ." (ਕ੍ਰਿਸਨਾਵ)


ਵਿ- ਮੰਗਣ ਵਾਲਾ. ਮੰਗਤਾ. "ਇਕ ਦਾਤਾ, ਸਭ ਹੈ ਮੰਗਾ." (ਮਾਰੂ ਸੋਲਹੇ ਮਃ ੫)


ਮੰਗਕੇ. ਮਾਂਗ ਕਰ. ਦੇਖੋ, ਦਰਾਹੁ.