ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਦਾਮਾਦ.


ਫ਼ਾ. [دمان] ਸੰਗ੍ਯਾ- ਵੇਲਾ. ਸਮਯ। ੨. ਵਿ- ਆਨੰਦ ਅਥਵਾ ਕ੍ਰੋਧ ਵਿੱਚ ਸ਼ੋਰ ਕਰਦਾ ਹੋਇਆ.


ਦੇਖੋ, ਦਞਾਮ। ੨. ਦੇਖੋ, ਦਮਾਮਾ. "ਢੋਲਨ ਬਜਾਇ ਡੰਕਤ ਦਮਾਮ." (ਗੁਪ੍ਰਸੂ)


ਫ਼ਾ. [دمامہ] ਦਮਾਮਹ. ਸੰਗ੍ਯਾ- ਨਗਾਰਾ. ਧੌਂਸਾ. "ਗਗਨ ਦਮਾਮਾ ਬਾਜਿਓ." (ਮਾਰੂ ਕਬੀਰ) ਭਾਵ- ਦਿਮਾਗ ਵਿੱਚ ਸ਼ਬਦ ਦੀ ਚੋਟ ਲੱਗੀ.


ਦੇਖੋ, ਦੁਮਾਲੜਾ.


ਦੇਖੋ, ਦਮਯੰਤੀ. "ਜਨੁ ਨਲ ਮਿਲੀ ਦਮਾਵਤਿ ਆਈ." (ਚਰਿਤ੍ਰ ੨੯੮)


ਫ਼ਾ. [دماں] ਵਿ- ਭੜਕਣ ਵਾਲਾ। ੨. ਕ੍ਰੋਧ ਨਾਲ ਪੂਰਣ. ਗ਼ਜਬਨਾਕ। ੩. ਦੇਖੋ, ਦਮਾਨ.


ਦਮ (ਸ੍ਵਾਸ) ਵਿੱਚ. "ਦਮਿਂ ਦ੍ਵਮਿ ਸਦਾ ਸਮਾਲਦਾ." (ਮਃ ੩. ਵਾਰ ਬਿਹਾ) ਸਾਸ ਸ੍ਵਾਸ ਨਿੱਤ ਸਿਮਰਣ ਕਰਦਾ.


ਦੇਖੋ, ਦਮਯੰਤੀ.


ਵਿ- ਦਮ ਵਾਲਾ. ਸ੍ਵਾਸ ਵਾਲਾ. "ਹਮ ਆਦਮੀ ਹਾਂ ਇਕ ਦਮੀ." (ਧਨਾ ਮਃ ੧) ੨. ਸੰ. दमिन. ਇੰਦ੍ਰੀਆਂ ਨੂੰ ਦਮਨ ਕਰਨ ਵਾਲਾ.