ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ननन्द. ਅਥਵਾ ननान्दृ- ਨਨਾਂਦ੍ਰਿ. ਸੰਗ੍ਯਾ- ਜੋ ਸੇਵਾ ਕਰਨ ਤੋਂ ਭੀ ਆਨੰਦ (ਖੁਸ਼) ਨਹੀਂ ਹੁੰਦੀ. ਪਤਿ ਦੀ ਭੈਣ. ਨਨਦ. ਨਨਾਣ.


ਸੰ. ਵਿ- ਨਿਵਿਆਂ ਹੋਇਆ. ਝੁਕਿਆ ਹੋਇਆ. ਨੰਮ੍ਰ। ੨. ਤਿਰਛਾ. ਵਿੰਗਾ। ੩. ਸੰ. ਨਤੁ. ਵ੍ਯ- ਨਹੀਂ ਤਾਂ. ਨਹੀਂ ਤੋ. ਅਥਵਾ. "ਸੁਰਾ ਅਪਵਿਤ੍ਰ ਨਤ ਅਵਰ ਜਲ ਰੇ, ਸੁਰਸੁਰੀ ਮਿਲਤ ਨਹਿ ਹੋਇ ਆਨੰ." (ਮਲਾ ਰਵਿਦਾਸ) ਅਪਿਵਤ੍ਰ ਸ਼ਰਾਬ, ਅਥਵਾ ਕੋਈ ਹੋਰ ਜਲ.


ਵ੍ਯ- ਨਹੀਂ ਤਾਂ. "ਨਤਰ ਕੁਧਕਾ ਦਿਵਈ ਹੈ." (ਬਿਲਾ ਕਬੀਰ) ਦੇਖੋ, ਨਾਤਰੁ। ੨. ਸੰਗ੍ਯਾ- ਤਾਣੀ ਦੇ ਤਣਏ ਹੋਏ ਧਾਗੇ.


ਸੰ. नप्तृ. ਨਪਤ੍ਰਿ. ਸੰਗ੍ਯਾ- ਨਹੀਂ ਪਤਨ ਹੁੰਦੇ (ਡਿਗਦੇ) ਪਿਤਰ ਜਿਸ ਕਰਕੇ.¹ ਪੁਤ੍ਰ ਅਥਵਾ ਪੁਤ੍ਰੀ ਦੀ ਸੰਤਾਨ। ੨. ਪੜੋਤੇ ਦਾ ਪੁਤ੍ਰ. "ਪੁਤ ਪੋਤਾ ਪੜੋਤਾ ਨੱਤਾ." (ਭਾਗੁ) ਦੇਖੋ, ਨੱਤਾਨੰਦ। ੨. ਦੋਹਤੇ ਦਾ ਪੁਤ੍ਰ.