ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਇਸਤ੍ਰੀ. ਨਾਰੀ। ੨. ਭਾਰਯਾ. ਜੋਰੂ. ਵਹੁਟੀ. ਪਤਨੀ. ਦੇਖੋ, ਮਹਲਾ.


ਸੰ. ਸੰਗ੍ਯਾ- ਇਸਤ੍ਰੀ. ਨਾਰੀ। ੨. ਭਾਰਯਾ. ਜੋਰੂ. ਵਹੁਟੀ. ਪਤਨੀ. ਦੇਖੋ, ਮਹਲਾ.


ਮਹਿਲਾਂ ਵਿੱਚ. ਮਹਲੋਂ ਮੇਂ. "ਉਆ ਮਹਿਲੀ ਪਾਵਹਿ ਤੂ ਵਾਸਾ." (ਬਾਵਨ) ੨. ਦੇਖੋ, ਮਹਲੀ.


ਦੇਖੋ, ਮਹਿ ੧। ੨. ਸੰਗ੍ਯਾ- ਭੈਂਸ. ਮਹਿਸੀ. ਮੱਝ.


ਦੇਖੋ, ਮਹਘਾ। ੨. ਭਾਈ ਮਹਿੰਗਾ. ਇਹ ਲਹੌਰ ਨਿਵਾਸੀ ਪ੍ਰੇਮੀ ਗੁਰੂ ਅਮਰਦੇਵ ਜੀ ਦਾ ਸਿੱਖ ਹੋਇਆ ਹੈ. ਕਸੂਰ ਵਿੱਚ ਰਹਿਣ ਵਾਲੀ ਮਾਈ ਮਾਲਾਂ ਦੀ ਸੰਗਤਿ ਤੋਂ ਇਸ ਨੂੰ ਗੁਰਸਿੱਖੀ ਪ੍ਰਾਪਤ ਹੋਈ ਸੀ. ਭਾਈ ਮਹਿਂਗੇ ਨੇ ਆਪਣੀ ਇਸਤ੍ਰੀ ਸੁਹਾਗੋ ਨਾਲ ਮਿਲਕੇ ਸਿੱਖਧਰਮ ਦਾ ਉੱਤਮ ਪ੍ਰਚਾਰ ਕੀਤਾ. ਇਸ ਦਾ ਬੇਟਾ ਭਾਈ ਮਣੀਆ ਭੀ ਗੁਰਸਿੱਖਾਂ ਵਿੱਚ ਮਣਿਰੂਪ ਹੋਇਆ ਹੈ.