ਉੱਚਾ ਜਾਤਿ। ੨. ਧਨ ਬਲ ਅਤੇ ਜਨ ਸੰਖ੍ਯਾ ਵਿੱਚ ਵਡੀ ਕ਼ੌਮ. "ਵਡੀਕੋਮ ਵਸਿ ਭਾਗਹਿ ਨਾਹੀ ਮਹਕਮ ਫਉਜ ਹਠਲੀ ਰੇ." (ਆਸਾ ਮਃ ੫) ਕਾਮਾਦਿ ਵਿਕਾਰ ਵਡੀ ਕੌਮਾਂ ਨੂੰ ਵਸ਼ ਕਰਨ ਵਾਲੇ ਅਤੇ ਜੰਗ ਵਿੱਚ ਭਜਦੇ ਨਹੀਂ, ਇਨ੍ਹਾਂ ਦੀ ਹਠੀਲੀ ਦ੍ਰਿੜ੍ਹ ਸੈਨਾ ਹੈ.
ਕ੍ਰਿ- ਵਡਿਆਉਣਾ. ਵਡਿਆਈ ਕਰਨਾ. ਦੇਖੋ, ਈਰਣ. "ਲਖ ਲਖ ਰਾਮ ਵਡੀਰੀਅਹਿ." (ਮਃ ੧. ਬੰਨੋ)
ਵਿ- ਵੱਡੇ ਅਧਿਕਾਰ ਵਾਲਾ। ੨. ਵਡਿਆਇਆ ਹੋਇਆ। ੩. ਵੱਡਾ ਕੀਤਾ ਹੋਇਆ.
nan
nan
ਵੱਡਾ. ਵੱਡੀ. ਵ੍ਰਿੱਧ. ਬਜ਼ੁਰਗ. ਦੌਲਤਮੰਦ. "ਜੋ ਜੋ ਦੀਸੈ ਵਡਾ ਵਡੇਰਾ. ਸੋ ਸੋ ਖਾਕੂ ਰਲਸੀ." (ਸੋਰ ਮਃ ੫)
ਵਿ- ਵਡਿਆਂ ਤੋਂ ਵੱਡਾ. "ਸਭ ਊਪਰਿ ਵਡੇ ਵਡੌਨਾ." (ਮਃ ੪. ਵਾਰ ਕਾਨ)
nan
ਦੇਖੋ, ਵਡਾ.