ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [حب] ਹ਼ਬ. ਸੰਗ੍ਯਾ- ਦਾਣਾ. ਬੀਜ। ੨. ਗੋਲੀ. ਵੱਟੀ.


ਅ਼. [حبس] ਹ਼ਬਸ. ਸੰਗ੍ਯਾ- ਰੋਕ ਰੱਖਣਾ। ੨. ਕੈਦ. ਹਵਾਲਾਤ। ੩. ਅ਼. [حبش] ਹ਼ਬਸ਼. ਅਫਰੀਕਾ ਦੇ ਅੰਤਰਗਤ ਦੇਸ਼ ਐਬਸੀਨੀਆ (Abyssinia) "ਹਬਸ ਵਲਾਯਤ ਗਏ ਦਯਾਲਾ." (ਨਾਪ੍ਰ)