ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮੰਗਨੀ. ਸਗਾਈ. "ਬਾਲਕ ਕਰਹੁ ਮੰਗੇਵਾ." (ਰਾਮ ਮਃ ੫. ਬੰਨੋ)


ਮਧ੍ਯ ਏਸ਼ੀਆ ਅਤੇ ਉਸ ਦੇ ਪੂਰਵ ਵੱਲ ਤਾਤਾਰ, ਚੀਨ. ਜਾਪਾਨ ਆਦਿ ਵਿੱਚ ਵਸਣ ਵਾਲੀ ਇੱਕ ਜਾਤਿ. ਜਿਸ ਦਾ ਨੱਕ ਚਿਪਟਾ, ਚੇਹਰਾ ਚੌੜਾ ਅਤੇ ਰੰਗ ਪਿਲੱਤਣ ਦੀ ਝੱਲਕ ਵਾਲਾ ਹੁੰਦਾ ਹੈ.


ਸਿੰਧੀ. ਮੰਘਿਰੁ. ਸੰ. ਮਾਰ੍‍ਗਸ਼ਿਰ. ਮ੍ਰਿਗਸ਼ਿਰ ਨਕ੍ਸ਼੍‍ਤ੍ਰ ਵਾਲੀ ਜਿਸ ਮਹੀਨੇ ਦੀ ਪੂਰਣਮਾਸੀ ਹੋਵੇ. ਹਿਮਰਿਤੁ ਦਾ ਪਹਿਲਾ ਮਹੀਨਾ. "ਮੰਘਰ ਮਾਹੁ ਭਲਾ." (ਤਖਾ ਬਾਰਹਮਾਹਾ)


ਮੱਘਰ (ਮਾਰ੍‍ਗਸ਼ਿਰ) ਵਿੱਚ "ਮੰਘਿਰਿ ਪ੍ਰਭੁ ਆਰਾਧਣਾ." (ਮਾਝ ਬਾਰਹਮਾਹਾ)


ਦੇਖੋ, ਮੰਘਰ.


ਦੇਖੋ, ਮੰਗ.


ਸੰ. मञ्च. ਧਾ- ਧਾਰਨ ਕਰਨਾ, ਉੱਚਾ ਹੋਣਾ, ਚਮਕਣਾ। ੨. ਸੰਗ੍ਯਾ- ਚਬੂਤਰਾ. ਚੌਤਰਾ. ਥੜਾ। ੩. ਤਖ਼ਤਪੋਸ਼। ੪. ਪਲੰਗ. ਮੰਜਾ.