ਫ਼ਾ. [بندوبست] ਸੰਗ੍ਯਾ- ਪ੍ਰਬੰਧ. ਇੰਤਿਜਾਮ। ੨. ਜ਼ਮੀਨ ਮਿਣਕੇ ਅਰ ਉਸ ਦੀ ਕਿਸਮ ਦੇਖਕੇ ਮੁਆਮਲਾ ਠਹਿਰਾਉਣ ਦੀ ਕ੍ਰਿਯਾ.
nan
nan
nan
ਦੇਖੋ, ਬੰਦਰ.
ਵਿ- ਬੰਦਰ ਦਾ ਵਸਨੀਕ. ਬੰਦਰ ਨਾਲ ਹੈ ਜਿਸ ਦਾ ਸੰਬੰਧ. ਦੇਖੋ, ਬੰਦਰ.
ਸੰ. बन्ध्. ਧਾ- ਬੰਨ੍ਹਣਾ. ਜੋੜਨਾ, ਮਿਲਾਉਣਾ। ੨. ਸੰਗ੍ਯਾ- ਬੰਧਨ. "ਮਾਇਆਬੰਧ ਕਾਟੇ ਕਿਰਪਾ- ਨਿਧਿ." (ਦੇਵ ਮਃ ੫) ੩. ਪਾਣੀ ਦਾ ਬੰਧ. ਬੰਧਾ. "ਬੰਧ ਜਿ ਬਾਰੂ ਬਾਰੀ ਜੈਸੇ." (ਗੁਪ੍ਰਸੂ) ਪਾਣੀ ਅੱਗੇ ਬਾਲੂ (ਰੇਤੇ) ਦਾ ਬੰਨ੍ਹ ਨਹੀਂ ਠਹਿਰਦਾ। ੪. ਸੰ. बद्घ- ਬੱਧੂ. ਵਿ- ਬੰਨ੍ਹਿਆ ਹੋਇਆ. "ਨਾਨਕ ਮਨਮੁਖ ਬੰਧ ਹੈ, ਗੁਰਮੁਖ ਮੁਕਤ ਕਰਾਏ." (ਵਡ ਮਃ ੩) ੫. ਸੰਗ੍ਯਾ- ਰੁਕਾਵਟ. ਵਿਘਨ. "ਢਾਹਨ ਲਾਗੈ ਧਰਮਰਾਇ, ਕਿਨਹਿ ਨ ਘਾਲਿਓ ਬੰਧ." (ਬਾਵਨ) ੬. ਦੇਖੋ, ਬੰਧੁ. "ਭਾਈ ਬੰਧ ਕੁਟੰਬ ਸਹੇਰਾ." (ਸੂਹੀ ਰਵਿਦਾਸ)
ਸੰ. ਵਿ- ਬੰਨ੍ਹਣ ਵਾਲਾ। ੨. ਸੰਗ੍ਯਾ- ਰੱਸੀ। ੩. ਗਹਿਣੇ (ਰੇਹਨ) ਰੱਖੀ ਵਸਤੁ.
nan
ਵਿ- ਬੰਧਨ ਕਰਨ ਵਾਲਾ ਬੰਨ੍ਹਣ. ਵਾਲਾ. "ਕਰਮ ਧਰਮ ਬੰਧਕਾਰੀ." (ਸੋਰ ਅਃ ਮਃ ੧)
ਸੰ. ਸੰਗ੍ਯਾ- ਵ੍ਯਭਿਚਾਰਿਣੀ। ੨. ਵੇਸ਼੍ਯਾ.
ਵਿ- ਬੰਨ੍ਹਣ ਵਾਲਾ. ਬੰਧਨਾਂ ਵਿੱਚ ਫਸਾਉਣ ਵਾਲੀ। ੨. ਸੰਗ੍ਯਾ- ਮਾਯਾ. "ਬੰਧਚਿ ਬੰਧਨ ਪਾਇਆ." (ਰਾਮ ਕਬੀਰ)