ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵੱਡੇ ਓਲ ਵਾਲਾ. ਜਿਸ ਦੀ ਓਲ (ਝੋਲੀ) ਵਿੱਚ ਸਭ ਬੈਠ ਸਕਦੇ ਹਨ. ਦੇਖੋ, ਓਲ. "ਤੁਮ ਵਡਪੁਰਖ ਵਡੋਲੀ." (ਗਉ ਮਃ ੪)


ਵੱਡੇ ਉੱਨਤਿਵਾਨ. ਦੇਖੋ, ਵਡੇ ਵਡੌਨਾ। ੨. ਵਡ- ਅਵਨ. ਵੱਡੀ ਅਵਨ (ਪ੍ਰੀਤਿ) ਕਰਨ ਵਾਲਾ.


ਸੰਗ੍ਯਾ- ਵਧ ਕਰਨਾ. ਕੱਟਣਾ.


ਵਿ- ਕੱਟਣ ਵਾਲਾ। ੨. ਵੱਢਣ ਲਾਇਕ. "ਪਕੀ ਵਢਣਹਾਰ." (ਸ੍ਰੀ ਮਃ ੫)