ਘ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਘ੍ਰਿਤ. "ਦਾਲ ਸੀਧਾ ਮਾਗਉ ਘੀਉ." (ਧਨਾ ਧੰਨਾ)


ਘ੍ਰਿਤ. ਘੀ. "ਸਗਲ ਦੂਧ ਮਹਿ ਘੀਆ." (ਸੋਰ ਮਃ ੫) ੨. ਘੀ ਜੇਹੀ ਗੁੱਦ ਵਾਲਾ ਕੱਦੂ.


ਸੰਗ੍ਯਾ- ਘਰ੍ਸਣ ਤੋਂ ਹੋਈ ਲੀਕ. ਰਗੜ. ਘਸੀਟ. "ਗਹਿ ਗੋਡਨ ਤੇ ਤਬ ਘੀਸ ਦਯੋ." (ਕ੍ਰਿਸਨਾਵ) "ਘੀਸਤ ਘੀਸਤ ਊਖਲਹਿ ਕਾਨ੍ਹ ਉਧਾਰਤ ਸਾਧੁ." (ਕ੍ਰਿਸਨਾਵ) ੨. ਚੂਹੇ ਦੀ ਇੱਕ ਜਾਤਿ. ਘੀਸ ਚੂਹੇ ਨਾਲੋਂ ਬਹੁਤ ਵੱਡੀ ਹੁੰਦੀ ਹੈ. "ਘੀਸ ਗਲਉਰੇ ਲਿਆਵੈ." (ਆਸਾ ਕਬੀਰ) ਦੇਖੋ, ਫੀਲੁ.


ਦੇਖੋ, ਘਸੀਟਣਾ.