ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਰਜ ੪. ਅਤੇ ਰਜਗੁਣ.


ਸੰਗ੍ਯਾ- ਰਾਜਪੂਤੀ. ਰਾਜਪੂਤਪਨ. ਰਾਜਪੂਤ ਦਾ ਧਰਮ. "ਰਜੌਤੀ ਨਿਬਾਹੀ." (ਵਿਚਿਤ੍ਰ)


ਕ੍ਰਿ- ਰੰਜ ਦੇਣਾ. ਦੁਖੀ ਕਰਨਾ. "ਕੋਇ ਨ ਕਿਸੈ ਰਞਾਣਦਾ." (ਸ੍ਰੀ ਮਃ ੫. ਪੈਪਾਇ) "ਤਉ ਕੜੀਐ, ਜੇ ਭੂਲਿ ਰੰਞਾਣੈ." (ਭੈਰ ਮਃ ੫)


ਕ੍ਰਿ. ਵਿ- ਰੰਜ ਕਰਕੇ. ਦੁਖਾਕੇ. "ਅਨਾਥ ਰਞਾਣਿ ਉਦਰੁ ਲੇ ਪੋਖਹਿ." (ਸਾਰ ਮਃ ੫)


ਦੇਖੋ, ਰੰਞਾਣੀ.


ਸੰ. रट्. ਧਾ- ਬੋਲਣਾ, ਪੁਕਾਰਨਾ.


ਦੇਖੋ, ਰਟਨ.


ਪੁਕਾਰਦਾ ਹੈ. ਦੇਖੋ, ਰਟ ਧਾ. "ਆਰਤ ਦੁਆਰਿ ਰਟਤ ਪਿੰਗੁਰੀਆ." (ਗਉ ਮਃ ੫)


ਸੰ. ਸੰਗ੍ਯਾ- ਪੁਕਾਰਣ ਦੀ ਕ੍ਰਿਯਾ. ਉੱਚਾਰਣ.