ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਵੱਢ (ਕੱਟ) ਕੇ. "ਅਸੰਖ ਗਲ ਵਢਿ ਹਤਿਆ ਕਮਾਹਿ." (ਜਪੁ)


ਸੰਗ੍ਯਾ- ਰਿਸ਼ਵਤ, ਜਿਸ ਨੂੰ ਲੈਣ ਵਾਲਾ ਦੂਜੇ ਦਾ ਹੱਕ ਵੱਢ ਦਿੰਦਾ ਹੈ. "ਵਢੀ ਲੈਕੇ ਹਕੁ ਗਵਾਏ." (ਮਃ ੧. ਵਾਰ ਰਾਮ ੧) "ਵੱਢੀ ਲੈਕਰ ਨ੍ਯਾਯ ਨ ਕਰੀਏ। ਝੂਠੀ ਸਾਖਾ ਕਬਹੁ ਨ ਭਰੀਏ." (ਰਹਿਤ ਨਾਮਾ ਦੇਸਾਸਿੰਘ)