ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [ہبا] ਸੰਗ੍ਯਾ- ਰੇਣੁ. ਧੂਲਿ. ਰਜ। ੨. ਦੇਖੋ, ਹਵਾ.


ਅ਼. [حباب] ਹ਼ਬਾਬ. ਸੰਗ੍ਯਾ- ਪਾਣੀ ਦਾ ਬੁਲਬੁਲਾ. ਬੁਦਬੁਦਾ। ੨. ਓਸ. ਸ਼ਬਨਮ. ਤ੍ਰੇਲ। ੩. ਘੜਾ ਰੱਖਣ ਦੀ ਟਿਕਟਿਕੀ. ਘੜਵੰਜੀ. ਘੜੌਂਜੀ.


ਅ਼. [حبیب] ਹ਼ਬੀਬ. ਵਿ- ਪਿਆਰਾ. ਪ੍ਰਿਯ। ੨. ਦੋਸ੍ਤ. ਮਿਤ੍ਰ. ਦੇਖੋ, ਹੁੱਬ.


ਅ਼. [حبوُب] ਹ਼ਬੂਬ. ਹ਼ਬ (ਦਾਣੇ) ਦਾ ਬਹੁ ਵਚਨ. ਦਾਣੇ। ੨. ਜ਼ਮੀਨ ਦੇ ਮਾਲਿਕ ਅਥਵਾ ਰਾਜੇ ਦਾ ਦਾਣਿਆਂ ਦੀ ਵਟਾਈ ਸਮੇਂ ਕਾਸ਼ਤਕਾਰ ਪੁਰ ਅਨੇਕ ਹੱਕਾਂ ਬਾਬਤ ਲਾਇਆ ਟੈਕਸ. "ਹਬੂਬ ਲਗਾਵੈਂ, ਕਾਰ ਬਿਗਾਰ ਅਨੇਕ ਭਾਂਤ ਕੀ." (ਪੰਪ੍ਰ)


ਸਿੰਧੀ. ਵਿ- ਸਰਵ. ਸਭ. "ਸੋਹੰਦੜੋ ਹਭ ਠਾਇ." (ਸ੍ਰੀ ਛੰਤ ਮਃ ੫)


ਸਭ ਵਸਤੁ. ਸਭ ਚੀਜ. ਸਭ ਕੁਝ.