ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [آستیِن] ਸੰਗ੍ਯਾ- ਕੁੜਤੇ ਕੋਟ ਆਦਿ ਦੀ ਬਾਂਹ. ਬਾਹੁਲੀ.


ਦੇਖੋ, ਆਹਿਸਤਾ.#ਆਸਥਾਈ. ਦੇਖੋ, ਅਸਥਾਈ ੪- ੫.


ਦੇਖੋ, ਆਸਣ. "ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ." (ਮਾਝ ਮਃ ੫) ੨. ਘੋੜੇ ਦੀ ਪਿੱਠ ਉੱਪਰ ਨਿਸ਼ਸਤ. "ਆਸਨ ਆਏ ਬਾਗ ਗਹਿ ਬਲਵੰਡ ਵਿਸੇਸਾ." (ਗੁਪ੍ਰਸੂ) ੩. ਸੰ. आशन- ਆਸ਼ਨ. ਵਜ੍ਰ। ੪. ਇੰਦ੍ਰ। ੫. ਭੋਜਨ ਖਵਾਉਣ ਵਾਲਾ.


ਵਿ- ਸੁੰਨ ਵਿੱਚ ਆਸਣ ਕੀਤਾ ਹੈ ਜਿਸ ਨੇ. ਨਿਰਵਿਕਲਪ ਸਮਾਧਿ ਵਿੱਚ ਇਸਥਿਤ ਹੋਇਆ. "ਆਸਨਕ ਸੁੰਨ ਅਨਬਿਕਤ ਰੰਗ." (ਦੱਤਾਵ)


ਸੰ. ਸੰਗ੍ਯਾ- ਸ੍‌ਥਿਤਿ (ਇਸਥਿਤਿ)) ਕ਼ਯਾਮ। ੨. ਦੇਖੋ, ਅਸਨਾਇ.


ਦੇਖੋ, ਅਸਨਾਈ.


ਆਸਨ (ਸੇਜਾ) ਤੇ. "ਪ੍ਰਿਅ ਆਇ ਬਸੇ ਗ੍ਰਿਹ ਆਸਨਿ." (ਮਲਾ ਮਃ ੫)


ਵਿ- ਸਾਰੀ ਉੱਮੇਦਾਂ ਦਾ ਘਰ. ਜਿਸ ਤੇ ਸਭ ਆਸ਼ ਭਰੋਸਾ ਰਖਦੇ ਹਨ. ਦੇਖੋ, ਆਸਾ ਨਿਵਾਸ.


ਸੰਗ੍ਯਾ- ਕਾਮਨਾ. ਆਸ਼ਾ. "ਪ੍ਰਭੁ ਪੂਰਨ ਆਸਨੀ ਮੇਰੇ ਮਨਾ." (ਆਸਾ ਮਃ ੫) ੨. ਦੇਖੋ, ਆਸੀਨ। ੩. ਦੇਖੋ, ਆਸੰਨ.


ਸੰ. ਆਸ੍‍ਪਦ. ਸੰਗ੍ਯਾ- ਅਸਥਾਨ. ਥਾਂ।. ੨ ਪਦਵੀ. ਰੁਤਬਾ। ੩. ਮਾਨ. ਪ੍ਰਤਿਸ੍ਠਾ। ੪. ਕਾਰਜ. ਕੰਮ.


ਕ੍ਰਿ. ਵਿ- ਇਰਦ ਗਿਰਦ. ਏਧਰ ਓਧਰ. ਚਾਰੇ ਪਾਸੇ. "ਆਸ ਪਾਸ ਘਨ ਤੁਰਸੀ ਕਾ ਬਿਰਵਾ." (ਗਉ ਕਬੀਰ)