ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उष्णीष ਉਸਣੀਸ ਸੰਗ੍ਯਾ- ਉਸਣ (ਸੰਤਾਪ) ਈਸ (ਮਿਟਾਉਣਾ), ਜੋ ਸਿਰ ਨੂੰ ਧੁੱਪ ਆਦਿ ਤੋਂ ਬਚਾਵੇ, ਤਾਜ. ਮੁਕੁਟ। ੨. ਪੱਗ. ਸਰਬੰਦ. "ਸਿਰ ਪੈ ਉਸਨੀਕਹਿ ਨੀਕ ਬਨਾਈ." (ਨਾਪ੍ਰ)


[عُسمان] ਉਸਮਾਨ. ਦੇਖੋ, ਖ਼ਲੀਫ਼ਾ


ਅ਼. [عُثر] ਦਸਵਾਂ ਹਿੱਸਾ. ਦਸਵੰਧ।#੨. ਜ਼ਮੀਨ ਦੀ ਆਮਦਨ ਵਿੱਚੋਂ ਰਾਜੇ ਨੂੰ ਦਿੱਤਾ ਦਸਵਾਂ ਭਾਗ.


ਉਸਾਰਦਾ ਹੈ. ਦੇਖੋ, ਉਸਾਰਣਾ. "ਜਿਉ ਬਾਲਕ ਬਾਲੂਘਰ ਉਸਰਈਆ." (ਬਿਲਾ ਅਃ ਮਃ ੪) ੨. ਸੰਗ੍ਯਾ- ਉਸਾਰੀ. ਚਿਣਾਈ। ੩. ਵਿ- ਉਸਾਰਨ (ਚਿਣਨ) ਵਾਲਾ.