ਊ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉਡਣਾ. "ਊਡਿਜਾਇਗੋ ਧੂਮਬਾਦਰੋ." (ਸੋਰ ਮਃ ੫)


ਵਿ- ਮੂਧਾ. ਉਲਟਾ। ੨. ਵਿਰੁੱਧ. ਵਿਪਰੀਤ. ਉਲਟ.


ਕ੍ਰਿ. ਵਿ- ਉਡਕੇ. "ਊਡਿ ਚੜਹਿ ਆਕਾਸਿ." (ਸਵਾ ਮਃ ੩)


ਲਗਾਤਾਰ ਉਡਾਰੀ ਮਾਰਕੇ. ਨਿਰੰਤਰ ਉਡਕੇ. "ਊਡੇਊਡਿ ਆਵੈ ਸੈ ਕੋਸਾ." (ਸੋਦਰੁ)


ਸੰ. ਵਿਆਹਿਆ ਹੋਇਆ। ੨. ਲੈਜਾਇਆ ਗਿਆ.


ਸੰ. ऊढा. ਸੰਗ੍ਯਾ- ਜੋ ਪਿਤਾ ਦੇ ਘਰ ਤੋਂ ਲੈਆਂਦੀ ਗਈ ਹੈ. ਭਾਵ- ਵਿਆਹੀ ਹੋਈ ਇਸਤ੍ਰੀ.


ਸੰ. ਨ੍ਯੂਨ. ਵਿ- ਘੱਟ. ਕਮ. ਦੇਖੋ, ਊਨ। ੨. ਖ਼ਾਲੀ. "ਊਣ ਨ ਕਾਈ ਜਾਇ." (ਵਾਰ ਗਉ ੨. ਮਃ ੫)


ਵਿ- ਉਦਾਸ ਅਤੇ ਮੁਰਝਾਏ ਮਨ. ਖਿੰਨਮਨ ਅਤੇ ਨਿਰਾਦਰ ਨੂੰ ਪ੍ਰਾਪਤ ਹੋਇਆ. "ਊਣ ਮਝੂਣਾ ਗੁਰੁ ਸਜਣ ਜੀਉ ਧਰਾਇਆ." (ਵਾਰ ਰਾਮ ੨. ਮਃ ੫)


ਦੇਖੋ, ਊਨ. "ਊਣਾ ਨਾਹੀ ਕਿਛੁ ਜਨ ਤਾਂਕੈ." (ਭੈਰ ਮਃ ੫)