ਚੇਚਕ ਦੀ ਤਰਾਂ ਦੀ ਇੱਕ ਬੀਮਾਰੀ. ਸੰ. ਮੰਥਰਜ੍ਵਰ. ਮਧੁਜ੍ਵਰ. ਮਧੌਰਾ. ਅ਼. [حصبہ] ਹ਼ਸਬਾ. ਇਸ ਰੋਗ ਵਿੱਚ ਤਾਪ ਹੋਕੇ ਸਰੀਰ ਵਿੱਚ ਜਲਨ ਜੇਹੀ ਹੋ ਜਾਂਦੀ ਹੈ. ਪਿਆਸ ਬਹੁਤ ਲਗਦੀ ਹੈ, ਮੂੰਹ ਲਾਲ ਹੁੰਦਾ ਹੈ, ਜੀਭ ਤਾਲੂਆ ਸੁਕਦਾ ਹੈ, ਕੁਝ ਦਿਨ ਪਿੱਛੋਂ ਗਰਦਨ ਛਾਤੀ ਆਦਿਕ ਥਾਵਾਂ ਤੇ ਛੋਟੀਆਂ ਛੋਟੀਆਂ ਫੁਨਸੀਆਂ ਦਿਖਾਈ ਦਿੰਦੀਆਂ ਹਨ.#ਇਸ ਦਾ ਇਲਾਜ ਹੈ-#(੧) ਮੋਥਾ, ਸ੍ਯਾਹਤਰਾ, ਮੁਲੱਠੀ, ਦਾਖਾਂ, ਇੱਕੋ ਜੇਹੀਆਂ ਵਜ਼ਨ ਦੀਆਂ ਲੈਕੇ ਪਾਣੀ ਵਿੱਚ ਕਾੜ੍ਹੇ, ਜਦ ਪਾਣੀ ਅੱਠਵਾਂ ਹਿੱਸਾ ਰਹੇ ਤਦ ਉਤਾਰ ਛਾਣਕੇ ਥੋੜਾ ਥੋੜਾ ਸ਼ਹਿਦ ਮਿਲਾਕੇ ਰੋਗੀ ਨੂੰ ਦੇਵੇ.#(੨) ਚੰਦਨ, ਖਸ, ਧਨੀਆਂ, ਬਾਲਛੜ, ਸ੍ਯਾਹਤਰਾ, ਮੋਥਾ, ਸੁੰਢ, ਇਹ ਸਮ ਤੋਲ ਦੀਆਂ ਦਵਾਈਆਂ ਲੈ ਕੇ ਕਾੜ੍ਹਾ ਕਰਕੇ ਥੋੜਾ ਥੋੜਾ ਪਿਆਵੇ.#(੩) ਤੁਲਸੀ ਦੇ ਪੱਤੇ ਗਿਆਰਾਂ, ਮੁਲੱਠੀ ਛੀ ਮਾਸ਼ੇ, ਖ਼ੂਬਕਲਾਂ ਇੱਕ ਤੋਲਾ, ਸੌਂਫ ਛੀ ਮਾਸ਼ੇ, ਲੌਂਗ ਇੱਕ, ਅੰਜੀਰ ਦਾ ਚੌਥਾ ਹਿੱਸਾ, ਇਨ੍ਹਾਂ ਸਭਨਾਂ ਨੂੰ ਅੱਧ ਸੇਰ ਪਾਣੀ ਵਿੱਚ ਉਬਾਲੇ, ਜਦ ਪਾਈਆ ਪਾਣੀ ਰਹੇ, ਤਾਂ ਉਤਾਰਕੇ ਰੁਮਾਲ ਨਾਲ ਛਾਣ ਲਵੇ। ਇਹ ਰਸ ਰੋਗੀ ਨੂੰ ਥੋੜਾ ਦੇਵੇ। ੨. ਅ਼. [خسرہ] ਪਟਵਾਰੀ ਦਾ ਉਹ ਕਾਗਜ਼, ਜਿਸ ਵਿੱਚ ਖੇਤਾਂ ਦੇ ਨੰਬਰ ਅਤੇ ਮਿਣਤੀ ਹੋਵੇ. ੩. ਕਿਸੇ ਹਿਸਾਬ ਦਾ ਕੱਚਾ ਚਿੱਠਾ.
nan
nan
ਅ਼. [خصلت] ਖ਼ਸਲਤ. ਸੰਗ੍ਯਾ- ਸੁਭਾਉ. ਆਦਤ. ਵਾਦੀ. "ਮੁੰਢੈ ਦੀ ਖਸਲਤਿ ਨ ਗਈਆ." (ਵਾਰ ਬਿਹਾ ਮਃ ੩)
nan
nan
ਦੇਖੋ, ਖਸਣਾ. "ਜਬ ਭਾਵੈ ਲੇਇ ਖਸਿ." (ਸ ਕਬੀਰ) ਖਸੋਟ (ਖੋਹ) ਲਵੇ। ੨. ਖਹਿਕੇ. ਦੇਖੋ, ਖਸ. "ਖਸਿ ਆਪਸ ਮਹਿ ਥਿਰੇ ਮਹੀਪ." (ਗੁਪ੍ਰਸੂ)
nan
ਅ਼. [خصّی] ਖ਼ੱਸੀ. ਜਿਸ ਦਾ ਖ਼ਸੀਆ (ਅੰਡਕੋਸ਼- ਫੋਤਾ ) ਨਿਕਾਲ ਦਿੱਤਾ ਗਿਆ ਹੈ। ੨. ਭਾਵ- ਬਕਰਾ. ਦੇਖੋ, ਖਸਿਯਾ ੩.
ਦੇਖੋ, ਖਸ ੫.। ੨. ਵਿ- ਖੱਸੀ. ਅਖ਼ਤਾ। ੩. ਸੰਗ੍ਯਾ- ਬਕਰਾ. ਛਾਗ. ਇਹ ਨਾਉਂ ਪੈਣ ਦਾ ਕਾਰਣ ਇਹ ਹੈ ਕਿ ਖਾਣ ਲਈ ਪਾਲੇ ਹੋਏ ਬਕਰਿਆਂ ਨੂੰ ਛੋਟੀ ਉਮਰ ਵਿੱਚ ਹੀ ਖੱਸੀ ਕਰ ਦਿੰਦੇ ਹਨ. "ਖਸਿਯਾ ਅਧਿਕ ਸੰਗ ਲੈ ਆਏ." (ਚਰਿਤ੍ਰ ੫੨) ੩. ਫੋਤਾ. ਅੰਡਕੋਸ਼.