ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦੁਖਦਾਈ ਵਾਕ. ਬਕਬਾਦ. "ਕ੍ਯੋਂ ਝਖਵਾਉ ਕਰਤ? ਉਠਜਾਵਹੁ." (ਗੁਪ੍ਰਸੂ)


ਦੇਖੋ, ਝਖੜ.


ਦੇਖੋ, ਝਖੜੁ.


ਦੇਖੋ, ਝਖੜੁ ਅਤੇ ਝਾਗੀ.


ਝੱਖੜ (ਝੰਝਾਵਾਤ) ਨਾਲ. "ਝਖੜਿ ਵਾਉ ਨ ਡੋਲਈ." (ਵਾਰ ਰਾਮ ੩) ੨. ਝੱਖੜ ਵਿੱਚ.


ਸੰਗ੍ਯਾ- ਝੰਝਾਵਾਤ. ਹਨੇਰੀ. ਅੰਨ੍ਹੀ. Hurricane. "ਝਖੜੁ ਝਾਗੀ ਮੀਹ ਵਰਸੈ." (ਸੂਹੀ ਅਃ ਮਃ ੪)


ਸੰਗ੍ਯਾ- ਸਿਰਖਪਾਈ. ਮਗ਼ਜ਼ਖ਼ੋਰੀ.


ਝਖਕੇ. ਦੇਖੋ, ਝਖ. "ਝਖਿ ਬੋਲਣੁ ਕਿਆ ਜਗ ਸਿਉ ਵਾਦੁ?" ( ਓਅੰਕਾਰ)