ਠ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਠਗਰਾਜ. ਮੁਖੀਆ ਠਗ. "ਐਸੇ ਹੀ ਠਗਦੇਉ ਬਖਾਨੈ." (ਆਸਾ ਨਾਮਦੇਵ)


ਦੇਖੋ, ਠਗਣ ੨.


ਸੰਗ੍ਯਾ- ਧੋਖਾ ਦੇਣ ਵਾਲਾ ਪਾਣੀ. ਮ੍ਰਿਗਤ੍ਰਿਸਨਾ ਦਾ ਜਲ. ਭਾਵ- ਮਾਯਿਕ ਭੋਗ. "ਠਠਾ, ਇਹੈ ਦੂਰਿ ਠਗਨੀਰਾ." (ਗਉ ਬਾਵਨ ਕਬੀਰ) ੨. ਧਤੂਰੇ ਆਦਿ ਨਾਲ ਮਿਲਿਆ ਠਗ ਦਾ ਸ਼ਰਬਤ.


ਸੰਗ੍ਯਾ- ਠਗਣ ਵਾਲੀ ਬਾਜ਼ੀ. ਠਗਣ (ਛਲਣ) ਦੀ ਵਿਦ੍ਯਾ. ਧੋਖਾ ਦੇਣ ਦਾ ਇ਼ਲਮ.


ਠਗਬੂਟੀ. ਦੇਖੋ, ਠਗਊਰੀ. "ਭੂਲੋ ਰੇ, ਠਗਮੂਰੀ ਖਾਇ." (ਸਾਰ ਨਾਮਦੇਵ)


ਜ਼ਹਿਰ ਮਿਲੇ ਲੱਡੂ, ਜਿਨ੍ਹਾਂ ਨੂੰ ਖਵਾਕੇ ਠਗ ਧਨ ਠਗਦਾ ਹੈ.


ਵਿ- ਠਗਾਂ ਦਾ ਮੁਕੁਟ (ਮੌਲਿ). ਠਗਾਂ ਦਾ ਸਰਤਾਜ. ਠਗਰਾਜ.