ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਯਕ (ਇੱਕ) ਆਪ. "ਯਕਸਤ੍ਵਾ ਯਕਾਪੰ." (ਗ੍ਯਾਨ)


ਅ਼. [عقیِدہ] ਅ਼ਕ਼ੀਦਹ. ਸੰਗ੍ਯਾ- ਨਿਸ਼ਚਾ. ਭਰੋਸਾ. ਸ਼੍ਰੱਧਾ.


ਅ਼. [یقین] ਯਕ਼ੀਨ. ਸੰਗ੍ਯਾ- ਸ਼੍ਰੱਧਾ. ਵਿਸ਼੍ਵਾਸ਼. ਭਰੋਸਾ. "ਯਕੀਨ ਮੁਸਲਾ." (ਮਾਰੂ ਸੋਲਹੇ ਮਃ ੫) ਸ਼੍ਰੱਧਾ ਮੁਸੱਲਾ ਹੈ. ਦੇਖੋ, ਐਨੁਲਯਕੀਨ.


ਅ਼. [یقینن] ਕ੍ਰਿ. ਵਿ- ਨਿਸਚੇ ਕਰਕੇ. ਬਿਨਾ ਸੰਸੇ.


ਦੇਖੋ, ਯਕੀਨਨ। ੨. ਦੇਖੋ, ਯਕੀਨ. "ਜਿਨਾ ਯਕੀਨਾ ਹਿਕ ਸਿਉ." (ਵਾਰ ਮਾਰੂ ੨. ਮਃ ੫)