ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਹਸ੍ਤਿਨੀ ਹਥਣੀ. ਹਸ੍ਤ (ਸੁੰਡ) ਵਾਲੀ। ੨. ਹਾਥੀਆਂ ਦੀ ਸੈਨਾ. ਗਜ ਸੈਨਾ. (ਸਨਾਮਾ) ੩. ਦੇਖੋ, ਹਸ੍ਤਿਨੀ.


ਹੱਥ ਦੇਣ ਵਾਲਾ. ਭਾਵ- ਹੱਥ ਦਾ ਸਹਾਰਾ ਦੇਕੇ ਬਚਾਉਣ ਵਾਲਾ. ਦਸ੍ਤਗੀਰ.


ਹਸ੍ਤਾਕ੍ਸ਼੍‍ਰ. ਹੱਥ ਦੇ ਲਿਖੇ ਅੱਖਰ. ਦਸ੍ਤਖ਼ਤ.


ਹਸ੍ਤ- ਆਮਲਕ. ਹੱਥ ਉੱਤੇ ਆਉਲਾ. ਇਹ ਪਦ ਸੰਸੇ ਰਹਿਤ ਗ੍ਯਾਨ ਲਈ ਵਰਤੀਦਾ ਹੈ. ਜਿਵੇਂ ਹੱਥ ਉੱਤੇ ਰੱਖੇ ਆਉਲੇ ਦੇ ਗ੍ਯਾਨ ਵਿੱਚ ਕੋਈ ਸੰਸਾ ਨਹੀਂ ਰਹਿੰਦਾ, ਤਿਵੇਂ ਜਿਸ ਨੂੰ ਸਹੀ ਗ੍ਯਾਨ ਹੈ ਅਥਵਾ ਪਰਮਾਤਮਾ ਦਾ ਯਥਾਰਥ ਬੋਧ ਹੈ. "ਲਖਿ ਹਸਤਾਮਲ ਆਤਮਾ." (ਗੁਪ੍ਰਸੂ); ਹੱਥ ਉੱਤੇ ਰੱਖਿਆ ਆਮਲਕ (ਆਉਲਾ). ਭਾਵ- ਬਿਨਾ ਸੰਸੇ ਗ੍ਯਾਨ। ੨. ਇਸ ਨਾਉਂ ਦਾ ਇੱਕ ਰਿਖੀ, ਜਿਸ ਦਾ ਬਣਾਇਆ ਵੇਦਾਂਤ ਗ੍ਰੰਥ ਹਸ੍ਤਾਮਲਕ ਪ੍ਰਸਿੱਧ ਹੈ.


ਹਸ੍ਤ- ਆਲੰਬਨ. ਹੱਥ ਦਾ ਸਹਾਰਾ. ਦੇਖੋ, ਹਸਤਅਲੰਬਨ.


ਹਾਥੀ. ਦੇਖੋ, ਹਸ੍ਤੀ. "ਹਸਤਿ ਘੋੜੇ ਜੋੜੇ ਮਨ ਭਾਨੀ." (ਆਸਾ ਮਃ ੫)


ਦੇਖੋ, ਚਿੜਾਈ.