ਖ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [خواشتن] ਕ੍ਰਿ- ਚਾਹੁਣਾ. ਇੱਛਾ ਕਰਨਾ. ਮੰਗਣਾ.


ਫ਼ਾ. [خواہ] ਵ੍ਯ- ਅਥਵਾ. ਜਾਂ ਵਾ। ੨. ਵਿ- ਚਾਹੁਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਖ਼ੈਰਖ਼੍ਵਾਹ. ਬਦਖ਼੍ਵਾਹ। ੩. ਸੰਗ੍ਯਾ- ਚਾਹ. ਰੁਚਿ. ਮੰਗ.


ਫ਼ਾ. [خواہدگُزشت] ਵੀਤ ਜਾਊਗਾ. ਗੁਜ਼ਰ ਜਾਵੇਗਾ.


ਫ਼ਾ. [خواہاں] ਵਿ- ਚਾਹੁਣ ਵਾਲਾ.


ਫ਼ਾ. [خواہِش] ਸੰਗ੍ਯਾ- ਇੱਛਾ. ਅਭਿਲਾਖਾ.


ਫ਼ਾ. [خواہِندہ] ਵਿ- ਚਾਹੁਣ ਵਾਲਾ। ੨. ਮੰਗਤਾ. ਯਾਚਕ.


ਦੇਖੋ, ਖ੍ਵਾਜਖਿਜਰ.


ਮਰਦੂਦ (ਰੱਦ ਕੀਤਾ ਹੋਇਆ) ਧਿੱਕਾਰ ਕੀਤਾ, ਖ੍ਵਾਜਹ (ਸਰਦਾਰ), ਖ਼ਿਜਰਖ਼ਾਨ ਸ਼ੇਰ ਖ਼ਾਨ ਦਾ ਭਾਈ ਮਲੇਰੀਆ ਸਰਦਾਰ, ਜੋ ਚਮਕੌਰ ਦੇ ਜੰਗ ਵਿੱਚ ਮੌਜੂਦ ਸੀ.#"ਕਿ ਆਂ ਖ਼੍ਵਾਜਹ ਮਰਦੂਦ ਸਾਯਹ ਦੀਵਾਰ।#ਬਮੈਦਾਂ ਨ ਆਮਦ ਬਮਰਦਾਨਹਵਾਰ" (ਜਫਰ)#ਇਸ ਦੀ ਮੌਤ ਖਾਲਸਾਦਲ ਦੇ ਹੱਥੋਂ ਰੋਪੜ ਪਾਸ ਹੋਈ ਸੀ.


[خواجہ انور] ਇਹ ਸ਼ਾਹਜਹਾਂ ਦੀ ਫ਼ੌਜ ਦਾ ਸਰਦਾਰ, ਕਾਲਾਖ਼ਾਂਨ ਅਤੇ ਪੈਂਦਾਖ਼ਾਂਨ ਨਾਲ ਮਿਲਕੇ ਛੀਵੇਂ ਸਤਿਗੁਰੂ ਨਾਲ ਕਰਤਾਰਪੁਰ ਲੜਨ ਆਇਆ ਸੀ. ਜੰਗ ਤੋਂ ਪਹਿਲਾਂ ਜਾਸੂਸ ਹੋ ਕੇ ਭੇਤ ਲੈਣ ਪਹੁਚਿਆ ਸੀ. ਭਾਈ ਬਿਧੀਚੰਦ ਦੇ ਤੀਰ ਨਾਲ ਇਹ ਜੰਗ ਵਿੱਚ ਮਾਰਿਆ ਗਿਆ. ਦੇਖੋ, ਖੋਜ ਜਨਾਵਰ.


ਫ਼ਾ. [خوان] ਸੰਗ੍ਯਾ- ਥਾਲ। ੨. ਉਹ ਵਸਤ੍ਰ, ਜਿਸ ਪੁਰ ਭੋਜਨ ਪਰੋਸਿਆ ਜਾਵੇ.


ਫ਼ਾ. [خوانی] ਤੂ ਪੜ੍ਹੇਂ. ਤੂੰ ਪੜ੍ਹਦਾ ਹੈਂ.