ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਡੂਗਰ. "ਅਗੈ ਡੁੰਙਰ ਧੁੰਧਲੀ." (ਮਃ ੧. ਬੰਨੋ)


ਸੰਗ੍ਯਾ- ਨਦੀ ਦਾ ਗਹਿਰਾ ਟੋਆ. ਨਦੀਕੁੰਡ। ੨. ਟੋਆ. ਗੜ੍ਹਾ.


ਵਿ- ਦੋਮਨਾ. ਦੁਚਿੱਤਾ. ਦੁਬਿਧਾ ਵਾਲੀ. ਦੁਚਿਤਾ ਸਹਿਤ. "ਹੰਸ ਚਲਸੀ ਡੁੰਮਣਾ." (ਸੂਹੀ ਫਰੀਦ) ਹੰਸ ਤੋਂ ਭਾਵ ਜੀਵਾਤਮਾ.


ਟੋਏ ਵਿੱਚ. "ਗੰਦੇ ਡੁੰਮਿ ਪਈਆਸੁ." (ਵਾਰ ਸ੍ਰੀ ਮਃ ੫)


ਦੇਖੋ, ਡੁੰਮ.