ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਦ੍ਵਿ. ਦੋ। ੨. ਦੂ ਦਾ ਰੂਪਾਂਤਰ. ਦੇਖੋ, ਦੂ.


ਵਿ- ਦ੍ਵਿ. ਦੋ. "ਸੁਖ ਘਟਾਊ ਡੂਇ." (ਵਾਰ ਮਾਰੂ ੨. ਮਃ ੫) ਦੋ ਘੜੀਆਂਮਾਤ੍ਰ ਸੁਖ ਹੈ.


ਸੰਗ੍ਯਾ- ਤਰਜਨੀ ਅਤੇ ਮੱਧਮਾ ਅੰਗੁਲੀ ਦੇ ਵਿਚਕਾਰ ਅੰਗੂਠਾ ਕੱਢਕੇ ਵੱਟੀ ਹੋਈ ਮੁੱਕੀ. "ਲਾਤ ਮੁਸਟਿ ਡੂਕਨ ਪਰਹਰਹੀ." (ਸਲੋਹ)


ਤਕਿਆਰ ਜਾਤਿ ਦਾ ਗੁਰੂ ਰਾਮਦਾਸ ਸਾਹਿਬ ਦਾ ਅਨੰਨ ਸਿੱਖ.


ਪਹਾੜ ਦੇ ਟਿੱਲੇ ਤੇ. "ਡੂਗਰਿ ਵਾਸੁ ਤਿਖਾ ਘਣੀ." (ਓਅੰਕਾਰ) ਡੂਗਰ ਤੋਂ ਭਾਵ ਹੌਮੈ ਹੈ। ੨. ਪਹਾੜ ਵਿੱਚ.


ਵਿ- ਦੂਜਾ. ਦ੍ਵਿਤੀਯ. "ਕੋਇ ਨ ਦਿਸੈ ਡੂਜੜੋ." (ਸ੍ਰੀ ਛੰਤ ਮਃ ੫)