ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [بغل] ਬਗ਼ਲ. ਸੰਗ੍ਯਾ- ਪਾਸਾ. ਕੱਛੀ. ਕਾਂਖ. ਕੁੱਖ.


ਦੇਖੋ, ਬਗੁਲਸਮਾਧਿ.


ਫ਼ਾ. [بغلگیری] ਸੰਗ੍ਯਾ- ਅੰਕ ਭਰਕੇ ਮਿਲਣ ਦੀ ਕ੍ਰਿਯਾ. ਗਲਮਿਲਣਾ. ਜੱਫੀ ਪਾਕੇ ਮਿਲਣਾ.


ਖ਼ਾ. ਸੰਗ੍ਯਾ- ਮਸ਼ਕ. ਕੂੰਨ੍ਹਾ.


ਸੰਗ੍ਯਾ- ਕੱਛੀ ਵਿੱਚ ਪੈਦਾ ਹੋਈ ਦੁਰਗੰਧ. "ਬਗਲਗੰਧ ਤਿਨ ਤੇ ਅਤਿ ਆਵੈ." (ਚਰਿਤ੍ਰ ੩੪੮)


ਕ੍ਰਿ- ਘੇਰਨਾ। ੨. ਬਾਹੁ (ਭੁਜਾ) ਗਲ ਪਾਕੇ ਲਿਪਟਣਾ.


ਸੰਗ੍ਯਾ- ਇੱਕ ਪ੍ਰਕਾਰ ਦਾ ਡੌਰੂ, ਜਿਸ ਦੇ ਮੜ੍ਹੇ ਹੋਏ ਚੰਮ ਵਿੱਚ ਡੋਰਾ ਪਾਇਆ ਰਹਿਂਦਾ ਹੈ. ਡੋਰੂ ਨੂੰ ਬਗਲ ਵਿੱਚ ਦਬਾਕੇ ਖੱਬੇ ਹੱਥ ਨਾਲ ਡੋਰਾ ਖਿੱਚੀਦਾ ਹੈ ਅਤੇ ਸੱਜੇ ਹੱਥ ਨਾਲ ਡੋਰੇ ਪੁਰ ਮਿਜਰਾਬ ਲਾਈਦਾ ਹੈ. ਡੋਰੇ ਦੇ ਢਿੱਲਾ ਕਰਨ ਅਤੇ ਕਸਣ ਤੋਂ ਸੁਰ ਨੀਵਾਂ ਅਤੇ ਉੱਚਾ ਹੁੰਦਾ ਹੈ. "ਕਹੂੰ ਬਗਲਤਾਰੰਗ ਬਾਜੇ ਬਜਾਵੈਂ." (ਚਰਿਤ੍ਰ ੪੦੫)