nan
ਵਿ- ਰਟਨ (ਪੁਕਾਰਨ) ਵਾਲਾ। ੨. ਉੱਚੇ ਸੁਰ ਨਾਲ ਕਿਸੇ ਪਾਠ ਨੂੰ ਰਟਨ (ਘੋਖਣ) ਵਾਲਾ.
ਰਾਜਪੂਤਾਂ ਦੀ ਇੱਕ ਜਾਤਿ, ਜੋ ਸੂਰਯਵੰਸ਼ੀ ਹੈ. ਮਾਰਵਾਰ ਤਥਾ ਬੀਕਾਨੇਰ ਵਿੱਚ ਇਹ ਜਾਤਿ ਵਿਸ਼ੇਸ ਹੈ. ਇਸ ਦਾ ਮੂਲ ਰਾਸ੍ਟ੍ਰਮੌਰ ਸ਼ਬਦ ਹੈ.
nan
ਮਰਾ. ਸੰਗ੍ਯਾ- ਧ੍ਵਨਿ. ਸ਼ਬਦ. "ਭੇਰੀ ਸਡੋ ਰਡ." (ਸ. ਫਰੀਦ) ੨. ਇੱਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪਹਿਲੇ ਚਰਣ ਦੀਆਂ ੪੧ ਮਾਤ੍ਰਾ ੧੫- ੧੧- ੧੫ ਪੁਰ ਤਿੰਨ ਵਿਸ਼੍ਰਾਮ, ਦੂਜੇ ਚਰਣ ਦੀਆਂ ੨੬ ਮਾਤ੍ਰਾ. ੧੧- ੧੫ ਪੁਰ ਵਿਸ਼੍ਰਾਮ, ਅੰਤ ਦੋ ਚਰਣ ਦੋਹਾ. ਇਹ ਵਿਖਮਤਰ ਛੰਦ ਹੈ.#ਉਦਾਹਰਣ-#ਕੀਜੈ ਸਦਾ ਧਰਮ ਪਰਿਚਾਰ, ਦੇਸ਼ਪ੍ਰੇਮ ਕੋ ਧਾਰ,#ਕਦੇ ਨ ਦਨਐਤਭਾਵ ਕਰਿਯੇ,#ਮਨ ਨੀਵਾਂ ਮਤਿ ਉੱਚ, ਹਿਤ ਕੀ ਸਿਖ੍ਯਾ ਕੰਨ ਧਰਿਯੇ,#ਜੋ ਨਰ ਸਤਗੁਰਬਚਨ ਪੈ, ਅਮਲ ਕਰਤ ਦਿਨ ਰੈਨ,#ਹਰਿਵ੍ਰਿਜੇਸ਼ ਸੁਖ ਸੰਪਦਾ, ਬਸਤੀ ਹੈ ਤਿਸ ਐਨ.#ਇਹੀ ਰੂਪ ਰਡ ਦਾ ਭੱਟਾਂ ਦੇ ਸਵੈਯਾਂ ਵਿੱਚ ਆਇਆ ਹੈ, ਯਥਾ-#ਜਿਸਹਿ ਧਾਰ੍ਯਉ ਧਰਤਿ ਅਰ ਵਿਉਮੁ,#ਅਰੁ ਪਵਣੁ ਤੇ ਨੀਰ ਸਰ,#ਅਵਰ ਅਨਲ ਅਨਾਦਿ ਕੀਅਉ,#ਸਸਿ ਰਿਖਿ ਨਿਸਿ ਸੂਰ ਦਿਨਿ#ਸੈਲ ਤਰੂਅ ਫਲ ਫੁਲ ਦੀਅਉ,#ਸੁਰਿ ਨਰ ਸਪਤ ਸਮੁਦ੍ਰ ਕਿਅ,#ਧਾਰਿਓ ਤ੍ਰਿਭਵਣ ਜਾਸੁ,#(ਸੋਈ) ਏਕੁ ਨਾਮੁ ਹਰਿਨਾਮੁ ਸਤਿ#ਪਾਇਓ (ਗੁਰ) ਅਮਰ ਪ੍ਰਗਾਸੁ.¹#(ਸਵੈਯੇ ਮਃ ੪. ਕੇ)