ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਨ ਭੂਮਿ. ਬਿਰਛਾਂ ਨਾਲ ਢਕਿਆ ਪ੍ਰਿਥਿਵੀ ਦਾ ਭਾਗ.


ਦੇਖੋ, ਬਨਖੰਡੀ.


ਦੇਖੋ, ਬਣਜ ਅਤੇ ਵਣਜੁ। ੨. ਦੇਖੋ, ਵਣਿਜ.


ਵਾਣਿਜ੍ਯ- ਅਰ੍‍ਹ. ਸੌਦਾ ਕਰਨ ਯੋਗ੍ਯ ਵਸਤੁ. "ਆਪਿ ਤੁਲੈ, ਆਪੇ ਵਣਜਾਰ." (ਗਉ ਮਃ ੧)


ਵਣਜਾਰਈਂ. ਵਣਜਾਰਿਆਂ ਨੇ ਭਾਵ ਜਿਗ੍ਯਾਸੂਆਂ ਨੇ. "ਵਸਤੁ ਲਈ ਵਣਜਾਰਈ." (ਮਃ ੨. ਵਾਰ ਸਾਰ)