ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਉਸੇ ਸ਼ਹਿਰ ਵਿੱਚ ਰਹਿਣ ਵਾਲਾ. ਫ਼ਾ. [ہم شہری] "ਜੋ ਹਮਸਹਰੀ ਸੋ ਮੀਤੁ ਹਮਾਰਾ." (ਗਉ ਰਵਿਦਾਸ) ਜੋ ਸਾਡੇ ਨਗਰ (ਬੇਗਮਪੁਰ) ਵਿੱਚ ਰਹਿੰਦਾ ਹੈ ਉਹ ਸਾਡਾ ਮਿਤ੍ਰ ਹੈ.


ਫ਼ਾ. [ہمسر] ਵਿ- ਬਰਾਬਰ ਦਾ. ਤੁੱਲਤਾ ਰੱਖਣ ਵਾਲਾ. "ਹਮਰੰਗ ਹਮਸਰ ਲੜਤ ਭੇ." (ਸਲੋਹ)


ਹਮਾਰੇ ਸਦ੍ਰਿਸ਼. ਸਾਡੇ ਜੇਹਾ. "ਹਮ ਸਰਿ ਦੀਨੁ, ਦਿਆਲੁ ਨ ਤੁਮ ਸਰਿ." (ਧਨਾ ਰਵਿਦਾਸ)


ਫ਼ਾ. [ہمسری] ਸੰਗ੍ਯਾ- ਤੁੱਲਤਾ. ਬਰਾਬਰੀ.


ਫ਼ਾ. [ہمسایہ] ਵਿ- ਉਸੇ ਸਾਯਾ (ਛਾਇਆ- ਛੱਤ) ਵਿੱਚ ਰਹਿਣ ਵਾਲਾ। ੨. ਭਾਵ- ਪੜੋਸੀ.