ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਾਣਿਜ੍ਯ (ਵਪਾਰ) ਕਰਨ ਵਾਲਾ ਸੌਦਾਗਰ. ਵਪਾਰੀ। ੨. ਭਾਵ- ਜਿਗ੍ਯਾਸੂ। ੩. ਇੱਕ ਖ਼ਾਸ ਜਾਤਿ, ਜਿਸ ਦੀ ਇਹ ਸੰਗ੍ਯਾ ਵਣਿਜ ਤੋਂ ਹੋਈ ਹੈ। ੪. ਚੌਥੇ ਸਤਿਗੁਰੂ ਜੀ ਦੀ ਸ਼੍ਰੀ ਰਾਗ ਵਿੱਚ ਇਸ ਸਿਰਲੇਖ ਦੀ ਬਾਣੀ- "ਹਰਿ ਹਰਿ ਉਤਮੁ ਨਾਮੁ ਹੈ." ਆਦਿ, ਜਿਸ ਵਿੱਚ ਜੀਵ ਨੂੰ ਵਣਜਾਰਾ ਵਰਣਨ ਕੀਤਾ ਹੈ.


ਦੇਖੋ, ਬਣਜ. "ਵਣਜੁ ਕਰਹੁ ਵਣਿਜਾਰਿਹੋ !" (ਸ੍ਰੀ ਮਃ ੧) "ਵਣਜਾਰਿਆ ਸਿਉ ਵਣਜੁ ਕਰਿ." (ਸੋਰ ਮਃ ੧)


ਬਿਰਛ ਅਤੇ ਘਾਹ. ਬਿਰਛ ਅਤੇ ਛੋਟੇ ਪੌਧੇ. ਦੇਖੋ, ਵਣੁ ਅਤੇ ਵਨ. ਦੇਖੋ, ਵਣਤ੍ਰਿਣ.


ਸੰਗ੍ਯਾ- ਕਪਾਸ. ਕਪਾਹ। ੨. ਵਨਰੂਪ ਵਾਟਿਕਾ.


ਵ- ਨਾ ਹੰਬੈ ਵ (ਅਥਵਾ- ਜਾਂ) ਣਾ (ਨਾ) ਹੰਬੈ (ਹੁੰਦਾ ਹੈ). ਜਾਂ ਨਹੀਂ ਹੁੰਦਾ? ੨. ਬਣਦਾ ਹੈ? ਠੀਕ ਹੈ? "ਅਨਭਉ ਕਿਨੈ ਨ ਦੇਖਿਆ, ਬੈਰਾਗੀਅੜੇ! ਬਿਨੁ ਭੈ ਅਨਭਉ ਹੋਇ, ਵਣਾਹੰਬੈ?" (ਮਾਰੂ ਕਬੀਰ) ਨਿਰਭੈ ਕਿਸੇ ਨੇ ਅੱਖੀਂ ਨਹੀਂ ਡਿੱਠਾ. ਕਰਤਾਰ ਦੇ ਭੈ ਬਿਨਾ ਕਦੇ ਉਸ ਦਾ ਅਨੁਭਵ ਬਣਦਾ ਹੈ? (ਮੁਮਕਿਨ ਹੈ? )¹


ਵਨ ਵਿੱਚ. ਵਨ ਮੇਂ. ਦੇਖੋ, ਵਣਿ ਤ੍ਰਿਣਿ.; ਸੰਗ੍ਯਾ- ਛੋਟਾ ਵਨ। ੨. ਸਿੰਧੀ. ਬਿਰਛਾਂ ਦਾ ਸਮੁਦਾਯ.