ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਭੂਮ ਨੇ. ਡੂਮਾਂ ਨੇ. ਦੇਖੋ, ਡੂਮ.


ਵ੍ਯ- ਸੇ. ਤੋਂ। ੨. ਦੂੰ ਦਾ ਰੂਪਾਂਤਰ. ਦੇਖੋ, ਦੂੰ.


ਡਿੰਗ. ਸੰਗ੍ਯਾ- ਪਹਾੜ. ਪਰਬਤ. ਸੰ. तुङ्गगिरि. ਤੁੰਗਗਿਰਿ. ਉੱਚਾ ਪਹਾੜ. "ਇਕਿ ਬਨ ਮਹਿ ਬੈਸਹਿ ਡੂਗਰਿ ਅਸਥਾਨੁ." (ਰਾਮ ਅਃ ਮਃ ੧) ੨. ਸੰਗ੍ਯਾ- ਪਹਾੜ ਦੀ ਚੋਟੀ. ਪਹਾੜ ਦਾ ਟਿੱਲਾ.


ਦੇਖੋ, ਡੂੰਗਰ. "ਡੂੰਗਰੁ ਦੇਖਿ ਡਰਵਣੋ." (ਸ੍ਰੀ ਅਃ ਮਃ ੧) ਭਾਵ ਪਰਲੋਕ ਤੋਂ ਹੈ.


ਵਿ- ਗੰਭੀਰ. ਜਿਸ ਦਾ ਥੱਲਾ ਬਹੁਤ ਨੀਵਾਂ ਹੋਵੇ.