ਦਖੋ, ਸੱਚਿਦਾਨੰਦ.
ਸੰ. ਸਹਾਇਤਾ ਕਰਨਾ। ੨. ਮਿਹਰਬਾਨੀ ਕਰਨਾ। ੩. ਸੰ. ਸੰਚਯਨ. ਜਮਾ ਕਰਨਾ. "ਸਾਧੁ ਮਤਿ ਨੰਮ੍ਰਤਾ ਸਚਨ ਕਉ." (ਭਾਗੁ ਕ) ੪. ਚਿਣਨਾ. ਉਸਾਰਨਾ. "ਨਵ ਖੰਡ ਸਚਿਓ." (ਅਕਾਲ)
ਦੇਖੋ, ਸਚੋਸਚ। ੨. ਮੰਦਰ ਨਾਮੇ ਪਿੰਡ (ਜਿਲਾ ਲਹੌਰ, ਤਸੀਲ ਸ਼ਰਕਪੁਰ) ਦਾ ਵਸਨੀਕ ਇੱਕ ਬ੍ਰਾਹਮਣ, ਜੋ ਸ਼੍ਰੀ ਗੁਰੂ ਅਮਰ ਦੇਵ ਜੀ ਦਾ ਸਿੱਖ ਹੋਇਆ. ਇਹ ਹਰ ਵੇਲੇ "ਸੱਚਨ ਸੱਚ" ਸ਼ਬਦ ਕਹਿਆ ਕਰਦਾ ਸੀ, ਇਸ ਲਈ ਇਸ ਦਾ ਏਹੋ ਨਾਉਂ ਪ੍ਰਸਿੱਧ ਹੋ ਗਿਆ. ਹਰੀਪੁਰ ਦੇ ਰਾਜਾ ਦੀ ਇੱਕ ਪਾਗਲ ਰਾਣੀ ਨੂੰ ਸਤਿਗੁਰੂ ਨੇ ਅਰੋਗ ਕਰਕੇ ਇਸ ਦਾ ਆਨੰਦ ਕਰਵਾ ਦਿੱਤਾ. ਇਹ ਜੋੜਾ ਜੀਵਨ ਭਰ ਗੁਰੁਮਤ ਦਾ ਪ੍ਰਚਾਰ ਕਰਦਾ ਰਿਹਾ. ਸ਼੍ਰੀ ਗੁਰੂ ਅਮਰਦਾਸ ਜੀ ਨੇ ਸੱਚਨਸੱਚ ਨੂੰ ਮੰਜੀ ਬਖਸ਼ੀ. ਭਾਈ ਸੰਤੋਖ ਸਿੰਘ ਨੇ ਇਸ ਦਾ ਪਿੰਡ ਸੇਖੋਪੁਰ ਭੁੱਲਕੇ ਲਿਖਿਆ ਹੈ. ਦੇਖੋ ਰਾਸਿ ੧. ਅਃ ੩੪. ਸੱਚਨਸੱਚ ਦੀ ਔਲਾਦ ਹੁਣ ਸ਼ਰਕਪੁਰ ਦੇ ਪਰਗਣੇ ਮੰਦਰ ਪਿੰਡ ਵਿੱਚ ਰਹਿੰਦੀ ਹੈ.
ਸੱਚਾ ਪੀਰ. ਜਗਤ ਗੁਰੂ ਨਾਨਕ ਦੇਵ.
ਸੱਚਾ ਪ੍ਰੇਮ. ਸਤ੍ਯ ਸ਼੍ਰੱਧਾ.
ਪਰਮ ਪਦ. ਨਿਰਵਾਣ ਪਦ। ੨. ਸਤਸੰਗ.
nan
ਵਿ- ਮਨ ਵਿੱਚ ਸਤ੍ਯ ਧਾਰਨ ਵਾਲਾ ਮਲੀਨਤਾ ਤੋਂ ਰਹਿਤ ਅੰਤਹਕਰਣ ਵਾਲਾ. "ਮੈਲ ਨਾਹੀ ਸਚਮਨੇ." (ਧਨਾ ਛੰਤ ਮਃ ੧)
ਕ੍ਰਿ. ਵਿ- ਠੀਕ ਠੀਕ. ਬਿਨਾ ਸੰਸੇ. ਵਾਸਤਵ ਵਿੱਚ. ਦਰ ਅਸਲ.
nan
ਵਿ- ਚੇਤਨਤਾ ਸਹਿਤ. ਚਲਣ ਵਾਲਾ। ੨. ਸੰਗ੍ਯਾ- ਸੰਚਾਰ. ਪ੍ਰਵੇਸ਼. "ਭਾਇ ਮਿਲੈ ਸਚੁ ਸਾਚੈ ਸਚਰੇ." (ਗਉ ਅਃ ਮਃ ੧)
ਦੇਖੋ, ਸਚਿਵ.