ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸਚੀ। ੨. ਸਤ੍ਯ ਮੇ. ਸੱਚ ਵਿੱਚ. "ਸਚਿ ਰਹਹੁ ਸਦਾ ਸਹਜੁ ਸੁਖ ਉਪਜੈ." (ਰਾਮ ਅਃ ਮਃ ੩) ੩. ਸੱਚ ਨੂੰ. "ਸਚਿ ਮੈਲੁ ਨ ਲਾਗੈ ਭ੍ਰਮ ਭਉ ਭਾਗੈ." (ਬਿਲਾ ਥਿਤੀ ਮਃ ੧) ੪. ਸੱਚ (ਸਤ੍ਯ) ਦਾ. "ਸਚਿ ਕਾਲੁ ਕੂੜ ਵਰਤਿਆ." (ਵਾਰ ਆਸਾ) ੫. ਸਤ੍ਯ ਦ੍ਵਾਰਾ. ਸੱਚ ਕਰਕੇ. "ਸਚਿ ਸਚੁ ਜਾਣੀਐ." (ਸਵੈਯੇ ਮਃ ੩. ਕੇ)


ਸਤ੍ਯ ਦੇ ਧਾਰਣ ਵਾਲਾ. ਸੱਚਾ. "ਸਚਿਆਰ ਸਿਖ ਬੈਠੇ ਸਤਿਗੁਰ ਪਾਸਿ." (ਵਾਰ ਗਉ ੧. ਮਃ ੪)


ਸਚਿਆਰੀਂ. ਸਚਿਆਰਾਂ ਨੇ. "ਸਚਿਆਰੀ ਸਚੁ ਸੰਚਿਆ." (ਓਅੰਕਾਰ)


ਸੱਚ ਅਤੇ ਸੰਜਮ ਵਿੱਚ। ੨. ਸਤ੍ਯ ਅਤੇ ਸੰਜਮ ਕਰਕੇ. "ਸਚਿ ਸੰਜਮਿ ਸਦਾ ਹੈ ਨਿਰਮਲ." (ਸੂਹੀ ਛੰਤ ਮਃ ੩)


ਸੰ. सच्चिदानन्द ਸੰਗ੍ਯਾ- ਸਤ- ਚਿਤ- ਆਨੰਦ. ਸਤ੍ਯ ਚੈਤਨ੍ਯ ਆਨੰਦ ਰੂਪ ਕਰਤਾਰ. "ਸਦਾ ਸੱਚਿਦਾਨੰਦ ਸਤ੍ਰੁੰ ਪ੍ਰਣਾਸੀ." (ਜਾਪੁ)


ਸੰ. ਸੰਗ੍ਯਾ- ਨੇੜੇ ਹੋਣ ਵਾਲਾ. ਨਿਕਟਵਰਤੀ। ੨. ਮੰਤ੍ਰੀ. ਵਜ਼ੀਰ। ੩. ਵਿ- ਸਹਾਇਕ. ਇਮਦਾਦ ਕਰਨ ਵਾਲਾ.


ਸਤ੍ਯਤਾ ਵਾਲੀ. ਸੱਚੀ. "ਸਚੀ ਤੇਰੀ ਕੁਦਰਤਿ ਸਚੇ ਪਾਤਸਾਹ!" (ਵਾਰ ਆਸਾ) ੨. ਸੰ. ਸ਼ਚੀ. ਸੰਗ੍ਯਾ- ਤਾਕਤ. ਸ਼ਕ੍ਤਿ। ੩. ਇੰਦ੍ਰ ਦੀ ਰਾਣੀ. "ਮਾਨੋ ਸਿੰਘਾਸਨ ਬੈਠੀ ਸਚੀ ਹੈ." (ਚੰਡੀ ੧)


ਭਾਵ- ਸਤਸੰਗਤਿ। ੨. ਦੇਖੋ, ਸਬਦੁ.