ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਕਲੰਕ ਰਹਿਤ ਦਾੜ੍ਹੀ. ਭਾਵ- ਨਿਰਵਿਕਾਰ ਜ਼ਿੰਦਗੀ। ੨. ਸ਼ਰੇਸ੍ਠਾਚਾਰੀ ਦੇਹ. "ਸੇ ਦਾੜੀਆ ਸਚੀਆ ਜਿ ਗੁਰਚਰਨੀ ਲਗੰਨਿ." (ਸਵਾ ਮਃ ੩) ੩. ਦੇਖੋ, ਫੇਰੂ ੩.


ਦੇਖੋ, ਸਚੀ ਦਾੜੀ। ੨. ਦੇਖੋ, ਫੇਰੂ ੩.


ਸੰਗ੍ਯਾ- ਸ਼ਚੀ ਦਾ ਪਤਿ ਇੰਦ੍ਰ.


ਸੱਚੀ ਪ੍ਰਤਿਸ੍ਠਾ. ਸੱਚਾ ਮਾਨ. "ਮੰਨੇ ਨਾਮੁ ਸਚੀ ਪਤਿ ਪੂਜਾ." (ਬਿਲਾ ਅਃ ਮਃ ੧) ੨. ਸ਼ਚੀ ਦਾ ਸ੍ਵਾਮੀ ਇੰਦ੍ਰ. "ਬ੍ਰਹਮ ਮਹੇਸੁਰ ਬਿਸਨੁ ਸਚੀ ਪਤਿ ਅੰਤ ਫਸੇ ਯਮਫਾਸਿ ਪਰੈਂਗੇ." (ਅਕਾਲ)


ਸੰਗ੍ਯਾ- ਸੈਨਾ. ਫੌਜ. (ਸਨਾਮਾ) ਸ਼ਚੀ ਦਾ ਪਤਿ ਇੰਦ੍ਰ, ਉਸ ਦਾ ਈਸ਼ ਕਸ਼੍ਯਪ, ਉਸ ਦੀ ਪ੍ਰਿਥਿਵੀ, ਉਸ ਦਾ ਸ੍ਵਾਮੀ ਰਾਜਾ, ਉਸ ਦੀ ਸੈਨਾ.


ਸੱਚੀ ਓਟ. ਸੱਚੀ ਪਨਾਹ। ੨. ਸ਼ਚੀ ਦੀ ਪਾਲਨਾ ਕਰਨ ਵਾਲਾ. ਸ਼ਚੀ ਦਾ ਭਰਤਾ ਇੰਦ੍ਰ.


ਵਿ- ਸਤ੍ਯ ਦਾ ਪ੍ਰਕਾਸ਼ ਕਰਨ ਵਾਲੀ ਬਾਣੀ। ੨. ਅਸਤ੍ਯ ਰਹਿਤ ਸਤ੍ਯ ਰੂਪ ਬਾਣੀ। ੩. ਸੰਗ੍ਯਾ- ਗੁਰੁਬਾਣੀ. "ਸਤਿਗੁਰ ਕੇ ਪਿਆਰਿਹੋ! ਗਾਵਹੁ ਸਚੀਬਾਣੀ." (ਅਨੰਦੁ)


ਸੰਗ੍ਯਾ- ਗੁਰੁਸਿੱਖੀ। ੨. ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਿਖ੍ਯਾ. "ਨਾਨਕ ਸਚੀ ਬੇੜੀ ਚਾੜਿ ਜੀਉ." (ਸ੍ਰੀ ਮਃ ੫. ਪੈਪਾਇ)


ਦੇਖੋ, ਮਦ੍ਰ.


ਸੰਗ੍ਯਾ- ਨਾ ਵਿਨਾਸ ਹੋਣ ਵਾਲੀ ਪੂੰਜੀ. ਸ਼ੁਭਗੁਣ। ੨. ਕਰਤਾਰ ਦਾ ਨਾਮ. ਦੇਖੋ, ਸਾਚੀ ਰਾਸਿ.