ਦੇਖੋ, ਸਚ. ਸੰਗ੍ਯਾ- ਸਤ੍ਯ. ਝੂਠ ਦਾ ਅਭਾਵ. "ਸਚੁ ਤਾਪਰ ਜਾਣੀਐ ਜਾ ਰਿਦੈ ਸਚਾ ਹੋਇ" (ਵਾਰ ਆਸਾ) ੨. ਆਨੰਦ. "ਸਚੁ ਮਿਲੈ ਸਚੁ ਊਪਜੈ." (ਸ੍ਰੀ ਮਃ ੧) "ਜਿਹ ਪ੍ਰਸਾਦਿ ਸਚੁ ਹੋਇ." (ਨਾਪ੍ਰ) ੩. ਸਤ੍ਯ ਰੂਪ ਕਰਤਾਰ. "ਆਦਿ ਸਚੁ ਜੁਗਾਦਿ ਸਚੁ." (ਜਪੁ) ੪. ਵਿ- ਸ਼ੁਚਿ. ਪਵਿਤ੍ਰ. "ਮਨ ਮਾਂਜੈ ਸਚੁ ਸੋਈ." (ਧਨਾ ਛੰਤ ਮਃ ੧) ੫. ਦੇਖੋ, ਸੱਚ.
ਵਿ- ਅਤ੍ਯੰਤ ਸੱਚਾ. ਪੂਰਣ ਸਤ੍ਯ ਰੂਪ. "ਸਚੁਸਚਾ ਹਰਿ ਰਖਵਾਲੇ." (ਵਾਰ ਗਉ ੧, ਮਃ ੪) ੨. ਸਤ੍ਯ ਪ੍ਰਤਿਗ੍ਯ ਅਤੇ ਸਤ੍ਯਵਾਦੀਆਂ ਵਿਚੋਂ ਸ਼ਿਰੋਮਣਿ. "ਸਚੁਸਚਾ ਸਤਿਗੁਰੁ ਅਮਰ ਹੈ." (ਵਾਰ ਗਉ ੧. ਮਃ ੪)
ਸੰਗ੍ਯਾ- ਸਤ੍ਯ ਧਰਮ ਦੇ ਧਾਰਨ ਵਾਲਾ, ਗੁਰਸਿੱਖ। ੨. ਵਿ- ਸਤ੍ਯ ਧਰਮ ਧਾਰਨ ਵਾਲਾ. ਜਿਸ ਨੇ ਸੱਚਾ ਧਰਮ ਅੰਗੀਕਾਰ ਕੀਤਾ ਹੈ.
ਵਿ- ਸੱਚਾ ਨਿਆਉਂ (ਨ੍ਯਾਯ) ਕਰਨ ਵਾਲਾ. "ਤਖਤਿ ਬਹੈ ਸਚੁਨਿਆਈ." (ਮਾਝ ਮਃ ੫) ੨. ਸੰਗ੍ਯਾ- ਕਰਤਾਰ, ਜੋ ਬਿਨਾ ਪੱਖ ਪਾਤ ਦੇ ਨਿਆਉਂ ਕਰਦਾ ਹੈ.
ਬੰਦੇ ਬਹਾਦੁਰ ਨੇ ਵਾਹਗੁਰੂ ਜੀ ਕੀ ਫਤੇ ਦੀ ਥਾਂ ਇਸ ਦਾ ਪ੍ਰਚਾਰ ਕਰਨਾ ਆਰੰਭਿਆ ਸੀ, ਜਿਸ ਨੂੰ ਕਈ ਇਤਿਹਾਸਕਾਰਾਂ ਨੇ ਭੁੱਲਕੇ "ਫਤੇ ਦਰਸ਼ਨ" ਲਿਖਿਆ ਹੈ. ਬਾਬੇ ਬੰਦੇ ਦੇ ਦੇਹਰੇ ਤੋਂ ਜੋ ਹੁਕਮਨਾਮੇ ਜਾਰੀ ਹੁੰਦੇ ਹਨ ਉਨ੍ਹਾਂ ਉੱਤੇ ਹੁਣ ਭੀ 'ਸੱਚੇ ਸਾਹਿਬ ਕੀ ਫਤੇ' ਲਿਖਿਆ ਜਾਂਦਾ ਹੈ. ਸੱਚੇ ਸਾਹਿਬ ਤੋਂ ਭਾਵ ਗੁਰੂ ਗੋਬਿੰਦ ਸਿੰਘ ਜੀ ਹੈ, ਜਿਨ੍ਹਾਂ ਦਾ, ਬੰਦਾ ਬਹਾਦੁਰ ਆਪਣੇ ਤਾਈਂ ਬੰਦਾ (ਗੁਲਾਮ) ਮੰਨਦਾ ਸੀ.
ਸੰ. सचेतस्. ਵਿ- ਚੇਤਨਤਾ ਸਹਿਤ. ਸਾਵਧਾਨ। ੨. ਇਕਮਨ. ਜਿਸਨੇ ਇੱਕ ਪਾਸੇ ਮਨ ਲਾਇਆ ਹੈ.
nan
nan
nan
nan
nan