ਆ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤੀਵ੍ਰ ਕਾਮਨਾ. ਮਹਾਂ ਰੁਚਿ. ਪ੍ਰਬਲ ਇੱਛਾ.


ਦੇਖੋ, ਅਸਦ ਖਾਨ.


ਆਸ (ਚੱਕੀ) ਮਾਨ (ਮਾਨਿੰਦ). ਦੇਖੋ, ਅਸਮਾਨ.


ਪੈਂਦੇ ਖ਼ਾਨ ਦਾ ਜਵਾਈ. ਇਸ ਨੇ ਬਾਬਾ ਗੁਰੁਦਿੱਤਾ ਜੀ ਦਾ ਬਾਜ਼ ਚੁਰਾਇਆ ਸੀ, ਅਤੇ ਪੈਂਦੇ ਖ਼ਾਨ ਨਾਲ ਮਿਲਕੇ ਗੁਰੂ ਹਰਿਗੋਬਿੰਦ ਸਾਹਿਬ ਨਾਲ ਕਰਤਾਰ ਪੁਰ ਲੜਿਆ. ਇਹ ਸੰਮਤ ੧੬੯੧ ਵਿੱਚ ਬਾਬਾ ਗੁਰੁਦਿੱਤਾ ਜੀ ਦੇ ਹੱਥੋਂ ਜੰਗ ਵਿੱਚ ਮਰਿਆ.


ਸੰਗ੍ਯਾ- ਆਕਾਸ ਵਿੱਚ ਫਿਰਣ ਵਾਲਾ. ਪੰਛੀ। ੨. ਤੀਰ। (ਸਨਾਮਾ)


ਕ੍ਰਿ. ਵਿ- ਸਮੁੰਦਰ ਤੀਕ. ਸਮੁਦ੍ਰ ਪਰਯੰਤ. "ਆਸਮੁਦ੍ਰ ਲੌ ਫਿਰੀ ਦੁਹਾਈ." (ਗੁਪ੍ਰਸੂ) ਸਮੁੰਦਰ ਦੀ ਹੱਦ ਤਕ ਦੁਹਾਈ ਫਿਰੀ.


ਸੰ. ਆ- ਸਮੰਤ. ਕ੍ਰਿ. ਵਿ- ਚਾਰੇ ਪਾਸੇ. ਸਰਵ ਓਰ। ੨. ਪੂਰਣ ਰੀਤੀ ਨਾਲ. ਚੰਗੀ ਤਰ੍ਹਾਂ.


ਸੰ. ਸੰਗ੍ਯਾ- ਮਤ਼ਲਬ. ਅਭਿਪ੍ਰਾਯ. ਤਾਤਪਰਯ। ੨. ਵਾਸਨਾ. ਇੱਛਾ.


ਸੰ. ਆਸ਼੍ਰਯ. ਸੰਗ੍ਯਾ- ਆਸਰਾ. ਆਧਾਰ. ਸਹਾਰਾ। ੨. ਓਟ. ਪਨਾਹ. ਸ਼ਰਣ. "ਜਿਹ ਆਸਰਇਆ ਭਵਜਲ ਤਰਣਾ." (ਬਾਵਨ) "ਇਹ ਆਸਰ ਪੂਰਨ ਭਏ ਕਾਮ." (ਗਉ ਮਃ ੫)


ਦੇਖੋ, ਆਸ੍ਰਮ.