ਈ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਏਧਰ- ਓਧਰ. ਏਥੇ ਓਥੇ। ੨. ਲੋਕ ਪਰਲੋਕ ਵਿੱਚ "ਈਤ ਊਤ ਨਹੀਂ ਬੀਛੁੜੈ." (ਧਨਾ ਮਃ ੫) "ਈਤਹਿ ਊਤਹਿ ਘਟਿ ਘਟਿ." (ਆਸਾ ਮਃ ੫)


ਸੰ. ईति. ਸੰਗ੍ਯਾ- ਖੇਤੀ ਨਾਸ਼ਕ ਵਿਘਨ. ਐਸਾ ਉਪਦ੍ਰਵ ਜਿਸ ਤੋਂ ਖੇਤੀ ਦਾ ਨੁਕਸਾਨ ਹੋਵੇ. ਬਹੁਤਿਆਂ ਨੇ ਛੀ, ਅਤੇ ਅਨੇਕਾਂ ਨੇ ਸੱਤ ਈਤਿ ਲਿਖੀਆਂ ਹਨ-#(ੳ) ਬਹੁਤ ਮੀਂਹ.#(ਅ) ਮੀਂਹ ਦਾ ਨਾ ਪੈਣਾ.#(ੲ) ਚੂਹਿਆਂ ਦੀ ਅਧਿਕਤਾ.#(ਸ) ਟਿੱਡ (ਆਹਣ- ਸ਼ਲਭ) ਤੋਤੇ ਚਿੜੀਆਂ ਆਦਿਕ ਜੀਵਾਂ ਦਾ ਜਾਦਾ ਹੋਣਾ.#(ਹ) ਗੜੇ- ਉਪਲ.#(ਕ) ਗ਼ਨੀਮ ਦੀ ਫੌਜ ਦਾ ਖੇਤੀਆਂ ਵਿੱਚਦੀਂ ਗੁਜ਼ਰ.#(ਖ) ਤੇਲਾ ਕੁੰਗੀ ਆਦਿਕ ਰੋਗ. "ਸਪਤ ਈਤਿ ਕੋ ਭੀਤਿ ਨ ਪਾਵਾ." (ਨਾਪ੍ਰ) ੨. ਝਗੜਾ. ਫਿਸਾਦ। ੩. ਛੂਤ ਦਾ ਰੋਗ. ਡਾਕੀ, ਪਲੇਗ ਆਦਿ.


ਅ਼. [عیِد] ਸੰਗ੍ਯਾ- ਉਤਸਵ. ਤ੍ਯੋਹਾਰ. ਪਰ੍‍ਵ. ਮੁਸਲਮਾਨਾਂ ਦੇ ਮੁਖ ਪਰਵ ਇਹ ਹਨ-#(੧) ਈ਼ਦੁਲਫ਼ਿਤ਼ਰ. [عیِدالفطر] ਵ੍ਰਤ ਉਪਾਰਣ ਦਾ ਤ੍ਯੋਹਾਰ. ਰਮਜ਼ਾਨ ਦੇ ਰੋਜ਼ੇ ਸਮਾਪਤ ਹੋਣ ਪੁਰ ਨਵੇਂ ਚੰਦ ਨੂੰ ਵੇਖਕੇ ਇਹ ਉਤਸਵ ਮਨਾਇਆ ਜਾਂਦਾ ਹੈ.#(੨) ਈ਼ਦੁਲਅਜਹ਼ਾ. [عیِدالاضحےٰ] . ਕੁਰਬਾਨੀ ਦਾ ਤ੍ਯੋਹਾਰ. ਮਹੀਨੇ ਜ਼ੁਅਲਹਿੱਜਾਹ ਦੀ ਦਸਵੀਂ ਤਾਰੀਖ਼ ਨੂੰ ਇਹ ਪਰਵ ਮਨਾਇਆ ਜਾਂਦਾ ਹੈ. ਇਸ ਵਿਚ ਪਸ਼ੂ ਦੀ ਕੁਰਬਾਨੀ ਕਰਨੀ ਜਰੂਰੀ ਹੈ। ਕੁਰਬਾਨ ਕੀਤੇ ਪਸ਼ੂ ਦਾ ਇੱਕ ਹਿੱਸਾ ਰਿਸ਼ਤੇਦਾਰਾਂ ਨੂੰ, ਇੱਕ ਹਿੱਸਾ ਗਰੀਬਾਂ ਨੂੰ, ਤੀਜਾ ਹਿੱਸਾ ਆਪਣੇ ਵਰਤਣ ਲਈ ਰੱਖਣਾ ਚਾਹੀਏ. ਗਊ ਦੀ ਕੁਰਬਾਨੀ ਕਰਨ ਵਾਲੇ ਇਸ ਨੂੰ "ਬਕਰਹ ਈ਼ਦ" ਆਖਦੇ ਹਨ. ਅ਼ਰਬੀ ਵਿੱਚ ਬਕਰਹ ਨਾਉਂ ਗਊ ਦਾ ਹੈ. ਇਸ ਈ਼ਦ ਦਾ ਨਾਂਉਂ "ਈ਼ਦੁਲ ਕਬੀਰ" (ਵੱਡੀ ਈ਼ਦ) ਭੀ ਹੈ. "ਜਾਕੇ ਈਦਿ ਬਕਰੀਦਿ ਕੁਲ ਗਊ ਰੇ ਬਧ ਕਰਹਿ." (ਮਲਾ ਰਵਿਦਾਸ)#੩. ਸ਼ਬੇ ਬਰਾਤ. [شب برات] ਸ਼ਅ਼ਬਾਨ ਮਹੀਨੇ ਦੀ ਪੰਦਰਵੀਂ ਰਾਤ. ਪੈਗੰਬਰ ਮੁਹ਼ੰਮਦ ਦਾ ਹੁਕਮ ਹੈ ਕਿ ਇਸ ਰਾਤ ਮੁਸਲਮਾਨਾਂ ਨੂੰ ਸੌਣਾ ਨਹੀਂ ਚਾਹੀਏ. ਵ੍ਰਤ ਰੱਖਕੇ ਕੁਰਾਨ ਦੇ ਪੰਜਾਹ ਰੁਕੂ ਪੜ੍ਹਨੇ ਚਾਹੀਏ. ਇਸ ਰਾਤ ਖੁਦਾ, ਪ੍ਰਾਣੀਆਂ ਦੇ ਵਰ੍ਹੇ ਦੇ ਕੀਤੇਕਰਮ ਵਹੀ (ਰਜਿਸਟਰ) ਪੁਰ ਦਰਜ ਕਰਦਾ ਹੈ. ਅੱਜ ਕਲ ਇਸ ਰਾਤ ਨੂੰ ਰਸੂਲ ਦੇ ਹੁਕਮ ਦੇ ਵਿਰੁੱਧ ਲੋਕ ਆਤਸ਼ਬਾਜ਼ੀ ਚਲਾਉਂਦੇ ਅਤੇ ਬਹੁਤ ਖਾਣ ਪੀਣ ਤੇ ਖਰਚ ਕਰਦੇ ਹਨ.#੪. ਨੌਰੋਜ਼. [نوروز] ਨਵਾਂ ਦਿਨ. ਹਿਜਰੀ ਸਾਲ ਦਾ ਪਹਿਲਾ ਦਿਨ. ਨੌਰੋਜ਼ ਦਾ ਉਤਸਵ ਇੱਕ ਹਫਤਾ ਭਰ ਮੁਸਲਮਾਨਾਂ ਵਿੱਚ ਰਹਿੰਦਾ ਹੈ.¹#੫. ਆਖ਼ਿਰੀ ਚਹਾਰ ਸ਼ੰਬਹ. [آخری چہارثنبہ] ਸਫ਼ਰ ਮਹਨੇ ਦਾ ਅਖ਼ੀਰੀ ਬੁਧਵਾਰ. ਇਸ ਦਿਨ ਮੁਹ਼ੰਮਦ ਸਾਹਿਬ ਨੇ ਅਰੋਗ ਹੋਕੇ ਸਨਾਨ ਕੀਤਾ ਸੀ.#੬. ਲੈਲਤੁੱਰ ਗ਼ਾਇਬ. [لیلتہ الرغائب] ਫ਼ਰਜ਼ ਪੂਰਾ ਕਰਨ ਦੀ ਰਾਤ. ਰਜਬ ਮਹੀਨੇ ਦੇ ਪਹਿਲੇ ਸ਼ੁਕ੍ਰ ਵਾਰ ਦੀ ਰਾਤ, ਜਿਸ ਵਿੱਚ ਵ੍ਰਤ ਅਤੇ ਪ੍ਰਾਰਥਨਾ ਕਰਨੀ ਵਿਧਾਨ ਹੈ.#੭. ਮੌਲੂਦ. [مولود] ਤਵੱਲਦ ਹੋਣ ਦਾ ਦਿਨ. ਰਬੀਉਲ ਅੱਵਲ ਦੀ ੧੨ਵੀਂ ਤਾਰੀਖ, ਇਸ ਦਿਨ ਪੈਗੰਬਰ ਮੁਹ਼ੰਮਦ ਦਾ ਜਨਮ ਹੋਇਆ ਸੀ.


ਫ਼ਾ. [عیِدگاہ] ਸੰਗ੍ਯਾ- ਈ਼ਦ ਦੇ ਦਿਨ ਨਮਾਜ਼ ਪੜ੍ਹਨ ਦੀ ਥਾਂ. ਉਹ ਮਸਜਿਦ, ਜਿਸ ਵਿੱਚ ਈਦ ਦੇ ਦਿਨ ਮੁਸਲਮਾਨ ਇੱਕਠੇ ਹੋ ਕੇ ਨਮਾਜ਼ ਪੜ੍ਹਨ.


ਈਦ ਪੁਰ. ਈਦ ਦੇ ਦਿਨ. ਦੇਖੋ, ਈਦ ੨.