ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਛਾਜ. ਛੱਜ. ਸੂਰਪ (र्स्प ) ਅੰਨ ਵਿਚੋਂ ਕੂੜਾ ਮਿੱਟੀ ਅਲਗ ਕਰਨ ਦਾ ਸੰਦ. "ਚੂਹਾ ਖਡਿ ਨ ਮਾਵਈ ਤਿਕਲਿ ਬੰਨ੍ਹੈ ਛਜ." (ਵਾਰ ਮਲਾ ਮਃ ੧) ੨. ਦੇਖੋ, ਛਜਨਾ.


ਦੇਖੋ, ਛਜ.


ਵਿ- ਛੱਜ ਜੇਹੇ ਹਨ ਜਿਸ ਦੇ ਕੰਨ. ਛੱਜ- ਕੰਨਾ। ੨. ਸੰਗ੍ਯਾ- ਛੱਜਕੰਨਾ ਮਨੁੱਖ ਅਥਵਾ ਦਾਨਵ. "ਛੱਜਾਦਿ ਕਰਣ ਏਕਾਦਿ ਪਾਵ." (ਕਲਕੀ) ੩. ਹਾਥੀ.


ਦੇਖੋ, ਛੱਜਕਰਣ.


ਕ੍ਰਿ- ਸਜਨਾ. ਛਬਿ (ਸ਼ੋਭਾ) ਸਹਿਤ ਹੋਣਾ.